21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡਰੱਗਜ਼ ਮਨੀ ਨੂੰ ਹਵਾਲਾ ਦੇ ਜ਼ਰੀਏ ਕਰਦੇ ਸੀ ਟਰਾਂਸਫ਼ਰ, ਦੋ ਵਿਅਕਤੀਆਂ 'ਤੇ ਕੇਸ ਦਰਜ

Ad Position 21
No active advertisement
ਅਜੀਤ ਡੈਸਕ 17-05-2026
ਤਾਰਾਗੜ੍ਹ, 16 ਮਈ (ਸੋਹਨ ਲਾਲ)- ਪਠਾਨਕੋਟ ਪੁਲਿਸ ਵਲੋਂ ਨਸ਼ੇ ਦਾ ਕਾਰੋਬਾਰ ਅਤੇ ਹਵਾਲਾ ਦਾ ਕਾਰੋਬਾਰ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਦੂਸਰਾ ਫ਼ਰਾਰ ਹੈ | ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ ਦੌਰਾਨ ਤਾਰਾਗੜ੍ਹ ਪੁਲਿਸ ਗਸ਼ਤ ਦੌਰਾਨ ਬਕਨੌਰ ਕਥਲੌਰ ਰੋਡ 'ਤੇ ਗਸ਼ਤ ਕਰ ਰਹੀ ਸੀ ਕਿ ਜਦੋਂ ਤਾਰਾਗੜ੍ਹ ਪੁਲਿਸ ਬਕਨੌਰ ਚੌਕ ਪਹੁੰਚੀ ਤਾਂ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਅਰੁਣ ਨਿਵਾਸੀ ਪਰਮਾਨੰਦ ਅਤੇ ਬਾਰਗਬ ਜਸ ਰੋਟੀ ਨਿਵਾਸੀ ਕਠੂਆ ਜੰਮੂ ਕਸ਼ਮੀਰ ਵਿਚ ਨਸ਼ੇ ਦੀ ਖ਼ਰੀਦ ਫ਼ਰੋਖ਼ਤ ਦਾ ਕੰਮ ਕਰਦੇ ਹਨ | ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਕਿ ਇਹ ਦੋਨੋਂ ਦੋਸ਼ੀ ਨਸ਼ੇ ਦੇ ਕਾਰੋਬਾਰ ਤੋਂ ਹੋਣ ਵਾਲੀ ਕਾਲੀ ਕਮਾਈ ਨੂੰ ਹਵਾਲਾ ਦੇ ਜਰੀਏ ਇਕ ਥਾਂ ਤੋਂ ਦੂਸਰੀ ਥਾਂ ਭੇਜਦੇ ਹਨ | ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਾਰਾਗੜ੍ਹ ਪੁਲਿਸ ਥਾਣੇ 'ਚ ਮਾਮਲਾ ਦਰਜ ਕਰ ਦਿੱਤਾ | ਪੁਲਿਸ ਪਾਰਟੀ ਨੇ ਅਰੁਣ ਉਰਫ ਅਮੂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਫ਼ਿਲਹਾਲ ਪੁਲਿਸ ਦੂਸਰੇ ਦੋਸ਼ੀ ਨੂੰ ਤਲਾਸ਼ ਕਰ ਰਹੀ ਹੈ ਅਤੇ ਇਸ ਕਾਰੋਬਾਰ 'ਚ ਜੁੜੇ ਹੋਰ ਦੋਸ਼ੀਆਂ ਦੀ ਵੀ ਛਾਣਬੀਣ ਕਰ ਰਹੀ ਹੈ | ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਦੂਸਰੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ ਤੇ ਪੁਰੇ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੁਜਾਨਪੁਰ ਵਿਖੇ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਚੋਣਾਂ ਲਈ 15 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦਾ 12ਵੀਂ ਜਮਾਤ ਦੇ ਨਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24