ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਵਜਰਾ ਕੌਰ ਪੈਂਥਰ ਡਵੀਜ਼ਨ ਦੀ 346 ਫੀਲਡ ਰੈਜਮੈਂਟ ਤਿੱਬੜੀ ਕੈਂਟ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 20-06-2026
ਗੁਰਦਾਸਪੁਰ, 19 ਜੂਨ (ਅਸ਼ੋਕ ਸ਼ਰਮਾ)-ਵਜਰਾ ਕੌਰ ਪੈਂਥਰ ਡਵੀਜਨ ਦੀ 346 ਫੀਲਡ ਰੈਜਮੈਂਟ ਤਿੱਬੜੀ ਕੈਂਟ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੈਰੀਟੇਜ ਕੰਪਲੈਕਸ ਘੱਲੂਘਾਰਾ ਛੰਭ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਯੋਗਾ ਦਿਵਸ ਵਿਚ 346 ਫੀਲਡ ਰੈਜਮੈਂਟ ਦੇ ਕਮਾਂਡਰ ਆਰ.ਸ੍ਰੀ ਗਣੇਸ਼ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਯੋਗਾ ਮਾਹਿਰ ਸੂਬੇਦਾਰ ਅਨਿਲ ਦੂਬੇ ਨੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਯੋਗ ਦੇ ਕਈ ਕਰਤੱਵ ਕਰਵਾਏ ਤੇ ਕੈਂਪ ਵਿਚ 100 ਦੇ ਕਰੀਬ ਫੌਜੀ ਜਵਾਨਾਂ, 100 ਐਨ.ਸੀ.ਸੀ ਕੈਡਟਾਂ ਤੋਂ ਇਲਾਵਾ 300 ਦੇ ਕਰੀਬ ਸਕੂਲੀ ਬੱਚਿਆਂ ਨੇ ਹਿੱਸਾ ਲੈ ਕੇ ਇਕ ਘੰਟਾ ਯੋਗਾ ਕੀਤਾ। ਇਸ ਮੌਕੇ ਕੈਪਟਨ ਰਿਤਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਤਿਹਾਸਿਕ ਅਸਥਾਨ ’ਤੇ ਯੋਗਾ ਦਿਵਸ ਕਰਵਾਉਣ ਦਾ ਮਕਸਦ ਸ਼ਹੀਦਾਂ ਨੂੰ ਯਾਦ ਕਰਨਾ ਹੈ, ਕਿਉਂਕਿ ਇਹ ਅਸਥਾਨ ਸ਼ਹੀਦਾਂ ਦੀ ਯਾਦਗਰ ਹੈ ਤੇ ਇਥੋਂ ਦਾ ਵਾਤਾਵਰਨ ਸ਼ੁੱਧ, ਸਾਫ ਸੁਥਰਾ ਤੇ ਸ਼ਾਂਤਮਈ ਹੈ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸਿਹਤ, ਅਨੁਸ਼ਾਸਨ ਅਤੇ ਮਾਨਸਿਕ ਮਜਬੂਤੀ ਮਿਲਦੀ ਹੈ ਤੇ ਸਾਰਿਆਂ ਨੂੰ ਰੋਜ਼ਾਨਾ ਯੋਗ ਨੂੰ ਆਪਣੇ ਜੀਵਨ ’ਚ ਅਪਣਾਉਣ ਦੀ ਲੋੜ ਹੈ। ਇਸ ਯੋਗ ਦਿਵਸ ਨੂੰ ਸਫ਼ਲ ਬਣਾਉਣ ਲਈ ਸੂਬੇਦਾਰ ਨਿਸ਼ਾਨ ਸਿੰਘ, ਮੈਨੇਜਰ ਕਮਲਜੀਤ ਸਿੰਘ, ਰਾਕੇਸ਼ ਕੁਮਾਰ, ਗਾਰਡਨ ਸੁਪਰਵਾਈਜ਼ਰ ਰਾਜੇਸ਼ ਤੋਂ ਇਲਾਵਾ ਐਨ.ਸੀ.ਸੀ ਫਸਟ ਅਫਸਰ ਗੁਰਸ਼ਰਨਜੀਤ ਸਿੰਘ ਤੇ ਸੈਕਿੰਡ ਅਫ਼ਸਰ ਡਾ: ਪ੍ਰਦੀਪ ਕੁਮਾਰ ਦਾ ਵਧੇਰੇ ਯੋਗਦਾਨ ਰਿਹਾ। ਯੋਗਾ ਕੈਂਪ ਖ਼ਤਮ ਹੋਣ ਤੋਂ ਬਾਅਦ ਫੌਜ ਵਲੋਂ ਜਵਾਨਾਂ ਤੇ ਬੱਚਿਆਂ ਲਈ ਖ਼ਾਣ ਪੀਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 23 ਜੂਨ ਨੂੰ ਦਿੜ੍ਹਬਾ ਮੰਡੀ ਵਿਖੇ ਹੋਵੇਗੀ ਲਾ-ਮਿਸਾਲ ਰੈਲੀ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਐਸ.ਸੀ. ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਸ਼ਲਾਘਾ ਯੋਗ-ਠੇਕੇਦਾਰ ਅਮਰਜੀਤ ਸਿੰਘ
Ad Position 24
No active advertisement