ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਭੱਠਾ ਮਜ਼ਦੂਰਾਂ ਵਲੋਂ ਡੀ.ਸੀ. ਦਫਤਰ ਬਾਹਰ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 20-06-2026
ਪਠਾਨਕੋਟ, 19 ਜੂਨ (ਵਿਨੋਦ/ਸੁਮਿਤ)-ਭੱਠੇ ਦੇ ਮਾਲਕ ਵਲੋਂ ਆਪਣੇ ਭੱਠੇ ਦੇ ਪਥੇਰ ਮਜ਼ਦੂਰਾਂ ਨੂੰ ਨਵਾਂ ਰੇਟ 1138 ਰੁਪਏ ਦੇਣ ਤੋਂ ਇਨਕਾਰ ਕਰਨ ’ਤੇ ਰੋਸ ਵਜੋਂ ਭੱਠਾ ਮਜ਼ਦੂਰਾਂ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਿਤ ਸੀ.ਟੀ.ਯੂ. ਪੰਜਾਬ ਦੀ ਅਗਵਾਈ ਹੇਠ ਔਰਤਾਂ-ਮਰਦਾਂ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸ਼ਿਕਾਇਤ ਪੱਤਰ ਦੇ ਕੇ ਮੰਗ ਕੀਤੀ ਕਿ ਗਰਮੀ ਸੀਜ਼ਨ ਸਮਾਪਤ ਹੋ ਗਿਆ, ਪਰ ਉਪਰੋਕਤ ਭੱਠਾ ਮਾਲਕ ਮਜ਼ਦੂਰਾਂ ਦਾ ਹਿਸਾਬ ਨਹੀਂ ਦੇ ਰਿਹਾ। ਮਜਦੂਰਾਂ ਦੀ ਮਜ਼ਦੂਰੀ ਤਰੁੰਤ ਦਿਵਾਈ ਜਾਵੇ ਅਤੇ ਸਮਝੌਤੇ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਪਰਚਾ ਦਰਜ ਕਰਕੇ ਭੱਠਾ ਮਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਤਾਂ ਸਵੇਰੇ 7:30 ਵਜੇ ਦਾ ਐਲਾਨ ਕੀਤਾ ਗਿਆ ਹੈ। ਪਰ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਅੰਦਰ ਬਹੁਤੇ ਵਿਭਾਗਾਂ ਦੇ ਅਧਿਕਾਰੀ 10 ਵਜੇ ਤੱਕ ਵੀ ਆਪਣੀ ਚੇਅਰ ’ਤੇ ਦਿਖਾਈ ਨਹੀਂ ਦਿੱਤੇ। ਘੰਟਿਆਂ ਬੱਦੀ ਲੰਬੇ ਇੰਤਜ਼ਾਰ ਤੋਂ ਬਾਅਦ ਏ.ਡੀ.ਸੀ. ਪਠਾਨਕੋਟ ਨੇ ਮਜ਼ਦੂਰਾਂ ਦੀ ਦਰਖਾਸਤ ਪ੍ਰਾਪਤ ਕੀਤੀ ਅਤੇ ਤਰੁੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਕਾਮਰੇਡ ਸ਼ਿਵ ਕੁਮਾਰ ਅਤੇ ਮਨਹਰਨ ਨੇ ਲੇਬਰ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਂਦਿਆਂ ਸਾਂਝੇ ਤੌਰ ’ਤੇ ਕਿਹਾ ਕਿ ਲੇਬਰ ਇਨਫੋਰਸਮੈਂਟ ਅਫਸਰ ਪਠਾਨਕੋਟ ਵੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਕੋਈ ਖਾਸ ਤਵੱਜੋਂ ਨਹੀਂ ਦੇ ਰਿਹਾ। ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ/ਕਰਮਚਾਰੀ ਤੋਂ ਜਾਂਚ ਵੀ ਕਰਵਾਈ ਜਾਵੇ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨੇ ਦੀ ਸਮਾਪਤੀ ਉਪਰੰਤ ਅਖੀਰ ਵਿਚ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਪੱਕੇ ਧਰਨਾ-ਪ੍ਰਦਰਸ਼ਨ ਲਈ ਤਿਆਰ ਰਹਿਣਾ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਾਰਡ ਨੰਬਰ-49 ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਅਗਲੀ ਖ਼ਬਰ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ 30 ਜ਼ਖ਼ਮੀ
Ad Position 24
No active advertisement