ਗੁਰਦਾਸਪੁਰ, 20 ਜੂਨ (ਪੰਕਜ ਸ਼ਰਮਾ)-ਸਿੱਖਿਆ ਦੇ ਖੇਤਰ ਵਿਚ ਲਗਾਤਾਰ ਨਵੀਆਂ ਉਪਲਬਧੀਆਂ ਹਾਸਲ ਕਰ ਰਹੇ ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਗੁਰਦਾਸਪੁਰ ਵਲੋਂ ਅਕਾਦਮਿਕ ਸੈਸ਼ਨ 2026-2027 ਲਈ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ ।ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਦੀ ਦੂਰਅੰਦੇਸ਼ੀ ਸੋਚ ਅਤੇ ਯੋਗ ਅਗਵਾਈ ਹੇਠ ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਹੁਨਰ ਵਿਕਾਸ ਅਤੇ ਸਫਲ ਕਰੀਅਰ ਲਈ ਤਿਆਰ ਕਰਨ ਵਾਸਤੇ ਲਗਾਤਾਰ ਯਤਨਸ਼ੀਲ ਹੈ। ਇਸ ਸਬੰਧੀ ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ, ਆਧੁਨਿਕ ਤਰੀਕਿਆਂ ਨਾਲ ਪੜ੍ਹਾਈ, ਪ੍ਰੈਕਟੀਕਲ ਟ੍ਰੇਨਿੰਗ ਅਤੇ ਰੁਜ਼ਗਾਰ ਮੁਖੀ ਕੋਰਸਾਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਪ੍ਰਦਾਨ ਕਰਨਾ ਹੈ ਜੋ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਏ। ਉਨ੍ਹਾਂ ਦੱਸਿਆ ਕਿ ਨਵੇਂ ਸੈਸ਼ਨ ਲਈ ਸੰਸਥਾ ਵਿਚ ਬੀ.ਐੱਡ (2 ਸਾਲ), ਡੀ.ਐਲ.ਐੱਡ/ਈ.ਟੀ.ਟੀ (2 ਸਾਲ), ਇਲੈਕਟ੍ਰੀਸ਼ੀਅਨ ਵਿਚ ਡਿਪਲੋਮਾ, ਪਲੰਬਰ ਵਿਚ ਡਿਪਲੋਮਾ, ਵੈਲਡਰ ਵਿਚ ਡਿਪਲੋਮਾ, ਡੀਜ਼ਲ ਵਿਚ ਡਿਪਲੋਮਾ, ਕੋਪਾ, ਫੈਸ਼ਨ ਡਿਜ਼ਾਈਨਿੰਗ, ਕਾਸਮੈਟੋਲੋਜੀ ਵਿਚ ਡਿਪਲੋਮਾ, ਕਾਸਮੈਟੋਲੋਜੀ ਵਿਚ ਪੀਜੀ ਡਿਪਲੋਮਾ, ਬੀ.ਵੋਕ (ਬਿਊਟੀ ਥੈਰੇਪੀ ਅਤੇ ਐਸਥੇਟਿਕਸ), ਬੀ.ਸੀ.ਏ, ਬੀ.ਏ. (ਸਾਰੇ ਵਿਸ਼ੇ), ਬੀ.ਕਾਮ (ਆਨਰਜ਼), ਬੀ.ਐਸ.ਸੀ. ਫੈਸ਼ਨ ਡਿਜ਼ਾਈਨ, ਬੀ.ਐਸ.ਸੀ ਆਈ.ਟੀ (ਇੰਫੋਰਮੇਸ਼ਨ ਤਕਨਾਲੋਜੀ), ਐਮ.ਸੀ.ਏ, ਐਮ.ਏ ਅੰਗਰੇਜ਼ੀ, ਐਮ.ਏ ਪੰਜਾਬੀ, ਲਾਇਬ੍ਰੇਰੀ ਸਾਇੰਸ ਵਿਚ ਡਿਪਲੋਮਾ (ਡੀ.ਲਿਬ) ਅਤੇ ਲਾਇਬ੍ਰੇਰੀ ਸਾਇੰਸ ਵਿਚ ਬੈਚਲਰ (ਬੀ.ਲਿਬ) ਸ਼ਾਮਿਲ ਹਨ। ਵਿਦਿਆਰਥੀਆਂ ਦੀ ਵਧੀਆ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਵਿਸ਼ੇਸ਼ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ 5ਵੀਂ ਕਲਾਸ ਤੋਂ ਅੱਗੇ ਟਿਊਸ਼ਨ ਕਲਾਸਾਂ ਵਿਚ ਸਾਇੰਸ, ਮੈਥ, ਬਾਇਓਲੋਜੀ, ਕੈਮਿਸਟਰੀ, ਫਿਜ਼ਿਕਸ, ਕਾਮਰਸ ਅਤੇ ਸਾਰੇ ਵਿਸ਼ਿਆਂ ਦੀ ਤਿਆਰੀ ਤਜਰਬੇਕਾਰ ਅਧਿਆਪਕਾਂ ਵਲੋਂ ਕਰਵਾਈ ਜਾਂਦੀ ਹੈ। ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸ਼ਿਵਾਲਿਕ ਗਰੁੱਪ ਦਾ ਮਕਸਦ ਹਰ ਵਿਦਿਆਰਥੀ ਨੂੰ ਵਧੀਆ ਸਿੱਖਿਆ, ਸਹੀ ਮਾਰਗਦਰਸ਼ਨ ਅਤੇ ਸਫਲ ਭਵਿੱਖ ਲਈ ਮਜ਼ਬੂਤ ਨੀਂਹ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਸੰਸਥਾ ਨਾਲ ਜੁੜਨ ਅਤੇ ਉਪਲਬਧ ਕੋਰਸਾਂ ਦਾ ਲਾਭ ਪ੍ਰਾਪਤ ਕਰਨ। ਵਿਦਿਆਰਥੀ ਨਿਊ ਸੰਤ ਨਗਰ ਤ੍ਰਿਮੋ ਰੋਡ, ਗੁਰਦਾਸਪੁਰ ਅਤੇ ਮੁਸਤਫਾਬਾਦ ਜੱਟਾਂ ਨੇੜੇ ਬੱਬੇਹਾਲੀ ਗੁਰਦਾਸਪੁਰ ਵਿਖੇ ਦਾਖਲਾ ਲੈ ਸਕਦੇ ਹਨ।