ਧਾਰੀਵਾਲ, 20 ਜੂਨ (ਸਵਰਨ ਸਿੰਘ)- ਸਥਾਨਕ ਮਿੱਲ ਗੇਟ ਦੇ ਥੋੜੀ ਨੇੜੇ ਮੁੱਖ ਮਾਰਗ ਕਿਨਾਰੇ ਬਿਜਲੀ ਦੀਆਂ ਤਾਰਾਂ ਦੀ ਚਿੰਗਾੜੀਆਂ ਸਬਜ਼ੀ ਦੀਆਂ ਦੋ ਦੁਕਾਨਾ ਅੱਗ ਦੀ ਲਪੇਟ ਵਿਚ ਆਉਣ ਨਾਲ ਸੜ ਕੇ ਸੁਆਹ ਹੋ ਗਈਆਂ ਹਨ। ਪੀੜਤ ਗੁਲਸ਼ਨ ਕੁਮਾਰ ਕਾਲਾ, ਪਹਿਲਵਾਨ ਰਾਜੇਸ ਕੁਮਾਰ ਅਤੇ ਪਵਨ ਕੁਮਾਰ ਪੰਮਾ ਦੀਆਂ ਦੁਕਾਨਾਂ ਬਿਜਲੀ ਸਰਕਟ ਹੋਣ ਕਾਰਨ ਸੜ ਕੇ ਹੋਈਆਂ ਸੁਆਹ ਹੋਣ ਕਰਕੇ ਲੱਖਾਂ ਰੁਪਏ ਦਾ ਹੋਇਆ। ਜਿਸ ’ਤੇ ਫਾਇਰ ਬਿ੍ਰਗੇਡ ਦੀ ਮਦਦ ਨਾਲ ਅੱਗ ’ਤੇ ਪਾਇਆ ਕਾਬੂ ਕੌਂਸਲਰ ਦੀਪਕ ਕੁਮਾਰ ਰਿੰਟੂ ਅਤੇ ਗੁਲਸ਼ਨ ਕੁਮਾਰ ਕਾਲਾ ਨੇ ਦੱਸਿਆ ਕਿ ਰਾਤ ਲਗਭਗ ਸਾਢੇ ਗਿਆਰਾਂ ਵਜੇ ਕਿਸੇ ਦਾ ਫੋਨ ਆਇਆ ਕਿ ਸਬਜ਼ੀ ਦੀਆਂ ਦੁਕਾਨਾਂ ਅੱਗ ਲਗੀ ਹੋਈ ਹੈ ਤਾਂ ਤੁਰੰਤ ਆ ਕੇ ਵੇਖਿਆ ਤਾਂ ਅੱਗ ਕੇ ਕਾਫੀ ਮਚ ਰਹੀ ਸੀ। ਜਿਸ ਨੂੰ ਫਾਇਰ ਬਿ੍ਰਗੇਡ ਦੀ ਮਦਦ ਨਾਲ ਦੋ- ਤਿੰਨ ਘੰਟਿਆਂ ਦੀ ਜੱਦੋ-ਜਹਿਦ ਨਾਲ ਅੱਗ ਕੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸਵਾਹ ਹੋ ਚੁੱਕਾ ਸੀ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਸਰਕਟ ਹੈ ਪ੍ਰਭਾਵਿਤ ਦੁਕਾਨਦਾਰਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੁਕਾਨਦਾਰਾਂ ਦੀ ਮਾਲੀ ਮਦਦ ਕੀਤੀ ਜਾਵੇ ਕਿਉਕਿ ਇੱਕ-ਇੱਕ ਦੁਕਾਨ ਦਾ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਸਬਜੀ ਦੀਆਂ ਆਰਜੀ ਦੁਕਾਨਾਂ ਤੋਂ ਉਪਰ ਲੰਘਦੀਆਂ ਤਾਰਾਂ ਦੀ ਥਾਂ ਤੇ ਕੇਬਲ ਪਾਈ ਜਾਵੇ।