03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਰੇਲਵੇ ਰੋਡ ’ਚ ਪੁੱਟੇ ਖੱਡੇ ਨੂੰ ਲੈ ਕੇ ਦੁਕਾਨਦਾਰਾਂ ਨੇ ਖੜੇ ਕੀਤੇ ਸਵਾਲ * ਕਿਹਾ, ਮੀਂਹ ਤੋਂ ਪਹਿਲੇ ਖਤਮ ਹੋਵੇ ਮੁਰੰਮਤ ਦਾ ਕੰਮ

Ad Position 21
No active advertisement
ਅਜੀਤ ਡੈਸਕ 27-06-2026
ਪਠਾਨਕੋਟ, 26 ਜੂਨ (ਸੁਮਿਤ)-ਰੇਲਵੇ ਰੋਡ ‘ਤੇ ਸੀਵਰੇਜ ਮੈਨਹੋਲ ਦੇ ਨਿਰਮਾਣ ਲਈ ਪੁੱਟੇ ਗਏ ਖੱਡੇ ਨੂੰ ਲੈ ਕੇ ਸਮਾਜ ਸੇਵਕ ਰਜਤ ਬਾਲੀ ਸਣੇ ਦੁਕਾਨਦਾਰਾਂ ਨੇ ਨਗਰ ਨਿਗਮ ਤੇ ਸਬੰਧਿਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸੜਕ ‘ਤੇ ਖੁੱਲ੍ਹੇ ਪਏ ਖੱਡੇ ਆਮ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਮੀਂਹ ਕਾਰਨ ਇਨ੍ਹਾਂ ਵਿਚ ਪਾਣੀ ਭਰ ਜਾਣ ਨਾਲ ਖੱਡਿਆਂ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਲੱਗਦਾ, ਜਿਸ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨਾਲ ਹਾਦਸੇ ਵਾਪਰਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਰਜਤ ਬਾਲੀ ਨੇ ਕਿਹਾ ਕਿ ਜੇਕਰ ਨਿਰਮਾਣ ਕਾਰਜ ਜਾਰੀ ਹੈ ਤਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਖੱਡਿਆਂ ਦੇ ਆਲੇ-ਦੁਆਲੇ ਬੈਰੀਕੇਡਿੰਗ, ਚਿਤਾਵਨੀ ਬੋਰਡ ਤੇ ਰਾਤ ਦੇ ਸਮੇਂ ਰਿਫਲੈਕਟਰ ਜਾਂ ਲਾਈਟਾਂ ਦੀ ਵਿਵਸਥਾ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਨਿਰਮਾਣ ਕਾਰਜ ਨੂੰ ਜਲਦੀ ਮੁਕੰਮਲ ਕਰਕੇ ਸੜਕ ਨੂੰ ਸੁਰੱਖਿਅਤ ਬਣਾਇਆ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਵਿਚ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਪ੍ਰਸ਼ਾਸਨ ਨੂੰ ਜਨਹਿੱਤ ਵਿਚ ਤੁਰੰਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੇਖੂਪੁਰ ਮਜੀਰੀ ਵਿਖੇ ਬਾਬਾ ਪੰਜ ਪੀਰ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ * ਵੱਡੀ ਮਾਲੀ ਘਨੱਈਆ ਤੇ ਛੋਟੀ ਮਾਲੀ ’ਤ... ਅਗਲੀ ਖ਼ਬਰ ਕਾਰ ਵਲੋਂ ਟੱਕਰ ਮਾਰਨ ਨਾਲ ਵਿਅਕਤੀ ਦੀ ਮੌਤ
Ad Position 24
No active advertisement