ਨਰੋਟ ਜੈਮਲ ਸਿੰਘ, 26 ਜੂਨ (ਸ਼ਸ਼ੀ ਕੁਮਾਰ)-ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਸ਼ੇਖੂਪੁਰ ਮਜੀਰੀ ਵਿਖੇ ਬਾਬਾ ਪੰਜ ਪੀਰ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਠਾਕੁਰ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਛਿੰਝ ਮੇਲੇ ਵਿਚ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦ ਕਿ ਬਲਾਕ ਪ੍ਰਧਾਨ ਹਰਸ਼ ਸ਼ਰਮਾ, ਬਲਾਕ ਉਪ ਪ੍ਰਧਾਨ ਤੇ ਨੰਬਰਦਾਰ ਯੁਵਰਾਜ ਸਿੰਘ ਡਿੰਪਲ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਦਫਤਰ ਤੋਂ ਲਕਿੰਦਰ ਸ਼ਰਮਾ ਸਮੇਤ ਕਾਂਗਰਸੀ ਵਰਕਰ ਵਿਸ਼ੇਸ਼ ਤੌਰ ’ਤੇ ਪੁੱਜੇ। ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨ ਵਰਗ ਦੇ 200 ਪਹਿਲਵਾਨਾਂ ਨੇ ਹਿੱਸਾ ਲਿਆ। ਛਿੰਝ ਮੇਲੇ ’ਚ ਵੱਡੀ ਮਾਲੀ ਦੀ ਕੁਸ਼ਤੀ ਘਨੱਈਆ ਜੱਟ ਅਤੇ ਸਾਬੀ ਪਹਿਲਵਾਨ ਗੁਰਦਾਸਪੁਰ ਦੇ ਵਿਚਕਾਰ ਕਰਵਾਈ ਗਈ। ਘਨੱਈਆ ਪਹਿਲਵਾਨ ਨੇ ਸਾਬੀ ਪਹਿਲਵਾਨ ਨੂੰ ਚਿੱਤ ਕਰਕੇ ਵੱਡੀ ਮਾਲੀ ਦੀ ਕੁਸ਼ਤੀ ’ਤੇ ਕਬਜ਼ਾ ਕੀਤਾ, ਉਥੇ ਹੀ ਕਮੇਟੀ ਵਲੋਂ ਛੋਟੀ ਮਾਲੀ ਦੀ ਕੁਸ਼ਤੀ ਤੇਗੂ ਕੋਲੀਆਂ ਤੇ ਤੇਗ਼ ਅਲੀ ਵਿਚਕਾਰ ਕਰਵਾਈ ਗਈ। ਜਿਸ ’ਤੇ ਤੇਗੂ ਕੋਲੀਆਂ ਨੇ ਛੋਟੀ ਮਾਲੀ ’ਤੇ ਕਬਜ਼ਾ ਕੀਤਾ। ਪ੍ਰਬੰਧਕ ਕਮੇਟੀ ਵਲੋਂ ਵੱਡੀ ਮਾਲੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਘਨੱਈਆ ਜੱਟ ਨੂੰ 11 ਹਜ਼ਾਰ ਰੁਪਏ ਤੇ ਹਾਰੇ ਹੋਏ ਪਹਿਲਵਾਨ ਨੂੰ 9 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਛੋਟੀ ਮਾਲੀ ਦੇ ਜੇਤੂ ਪਹਿਲਵਾਨ ਤੇਗੂ ਕੋਲੀਆਂ ਨੂੰ 7100 ਤੇ ਹਾਰੇ ਹੋਏ ਪਹਿਲਵਾਨ 5100 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੇ ਗਏ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਨੂੰ 11 ਹਜ਼ਾਰ ਰੁਪਏ ਦਾ ਸਹਿਯੋਗ ਕੀਤਾ ਅਤੇ ਕਮੇਟੀ ਵਲੋਂ ਕਰਵਾਏ ਜਾਂਦੇ ਸਲਾਨਾ ਛਿੰਝ ਮੇਲੇ ਨੂੰ ਸ਼ਲਾਘਾਯੋਗ ਕਹਿੰਦੇ ਹੋਏ ਕਿਹਾ ਕਿ ਜਿਨ੍ਹਾਂ ਪਿੰਡਾਂ ਦੇ ਲੋਕ ਅਜਿਹੇ ਖੇਡ ਮੇਲਿਆਂ ਦਾ ਪ੍ਰਬੰਧ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਅਤੇ ਉਪ ਪ੍ਰਧਾਨ ਠਾਕੁਰ ਯੁਵਰਾਜ ਸਿੰਘ ਡਿੰਪਲ ਨੇ ਕਿਹਾ ਕਿ ਖੇਡਾਂ ਨਾਲ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਹਾਂ। ਇਸ ਮੌਕੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਤੇ ਉਨ੍ਹਾਂ ਨਾਲ ਆਈ ਕਾਂਗਰਸ ਦੀ ਟੀਮ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠਾਕੁਰ ਸੁਰਿੰਦਰ ਸਿੰਘ, ਠਾਕੁਰ ਸੰਨੀ ਜੱਗੀ, ਅਜੇ ਠਾਕੁਰ, ਡਿੰਪਲ ਠਾਕੁਰ, ਜੋਗਿੰਦਰ ਠਾਕੁਰ, ਨੀਟਾ ਠਾਕੁਰ, ਗੋਲਡੀ ਬੈਂਸ, ਅਰਸ਼ ਠਾਕੁਰ, ਠਾਕੁਰ ਰਸ਼ਪਾਲ ਸਿੰਘ, ਵਿਜੇ ਠਾਕੁਰ, ਪਹਿਲਵਾਨ ਸੋਨੀ ਠਾਕੁਰ, ਸਾਬਕਾ ਸਰਪੰਚ ਬਿੱਟੂ, ਕਾਲੂ ਅਤੇ ਖੇਡ ਪ੍ਰੇਮੀ ਹਾਜ਼ਰ ਸਨ।