03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਕੋਰਮ ਦੀ ਘਾਟ ਕਾਰਨ ਟਲੀ

Ad Position 21
No active advertisement
ਅਜੀਤ ਡੈਸਕ 27-06-2026
ਪਠਾਨਕੋਟ, 26 ਜੂਨ (ਵਿਨੋਦ)- ਜ਼ਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸੁਜਾਨਪੁਰ ਨਗਰ ਕੌਂਸਲ ਦੇ ਪ੍ਰਧਾਨ ਤੇ ਉਪ-ਪ੍ਰਧਾਨ ਦੇ ਅਹੁਦਿਆਂ ਲਈ ਚੋਣ ਕੋਰਮ ਦੀ ਘਾਟ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫੈਸਲਾ ਮੀਟਿੰਗ ’ਚ ਕੌਂਸਲਰਾਂ ਦੀ ਲੋੜੀਂਦੀ ਗਿਣਤੀ ਦੀ ਘਾਟ ਕਾਰਨ ਕੀਤਾ ਗਿਆ ਹੈ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕੋਰਮ ਦੀ ਘਾਟ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਅਗਲੀ ਮੀਟਿੰਗ ਜਲਦੀ ਬੁਲਾਈ ਜਾਵੇਗੀ। ਗੱਲ ਦੱਸਣਯੋਗ ਹੈ ਕਿ ਕੁੱਲ 15 ਕੌਂਸਲਰਾਂ ਵਿਚੋਂ ਚੋਣ ਅਤੇ ਸਹੁੰ ਚੁੱਕ ਸਮਾਗਮ ਲਈ ਬੁਲਾਈ ਗਈ ਮੀਟਿੰਗ ਵਿਚ ਸਿਰਫ਼ 7 ਕੌਂਸਲਰ ਸ਼ਾਮਿਲ ਹੋਏ, ਜਿਸ ਕਾਰਨ ਕੋਰਮ ਦੀ ਘਾਟ ਰਹੀ। ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਕੌਂਸਲਰਾਂ ਵਿਚ ਨੀਤੂ ਮਿਨਹਾਸ, ਸੁਰੇਂਦਰ ਵਰਮਾ, ਸੁਰੇਂਦਰ ਕੁਮਾਰ, ਰਾਣਾ ਪ੍ਰਤਾਪ, ਆਮ ਆਦਮੀ ਪਾਰਟੀ ਦੇ ਸੁਦੇਸ਼ ਕੁਮਾਰੀ, ਭਾਜਪਾ ਦੇ ਸੁਰੇਸ਼ ਕੁਮਾਰ ਅਤੇ ਕਾਂਗਰਸ ਦੇ ਅਸ਼ਵਨੀ ਕੁਮਾਰ ਸ਼ਾਮਿਲ ਸਨ। ਦੂਜੇ ਪਾਸੇ ਮੀਟਿੰਗ ਤੋਂ ਗੈਰ ਹਾਜ਼ਰ ਰਹੇ ਕੌਂਸਲਰਾਂ ਵਿਚ ਕਾਂਗਰਸ ਦੇ ਪੰਜ ਅਤੇ ਭਾਜਪਾ ਦੇ ਤਿੰਨ ਸ਼ਾਮਿਲ ਸਨ। ਇਨ੍ਹਾਂ ਵਿਚ ਭਾਜਪਾ ਤੋਂ ਅਸ਼ੋਕ ਬਾਵਾ, ਅਨੂ ਬਾਲਾ, ਸ਼ੁਭਲਤਾ, ਕਾਂਗਰਸ ਤੋਂ ਸ਼ਮਸ਼ੇਰ ਸਿੰਘ, ਥਾਮਸ ਸਿੱਧੂ, ਲਕਸ਼ਮੀ ਕੁਮਾਰੀ, ਨੀਲਮ ਕੁਮਾਰੀ ਅਤੇ ਅਨੁਰਾਧਾ ਬਾਲੀ ਸ਼ਾਮਿਲ ਸਨ। ਬਹੁਮਤ ਅਤੇ ਕੋਰਮ ਲਈ ਲੋੜੀਂਦੇ ਨੰਬਰਾਂ ਦੀ ਘਾਟ ਕਾਰਨ ਪ੍ਰਸ਼ਾਸਨ ਨੂੰ ਚੋਣਾਂ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਅੱਜ ਦੀ ਮੀਟਿੰਗ ਵਿਚ ਕੋਰਮ ਪੂਰਾ ਨਹੀਂ ਹੋਇਆ, ਜਿਸ ਕਾਰਨ ਚੋਣ ਪ੍ਰਕਿਰਿਆ ਅੱਗੇ ਨਹੀਂ ਵੱਧ ਸਕੀ। ਲੋਕਤੰਤਰ ਵਿਚ ਪ੍ਰਕਿਰਿਆਵਾਂ ਦੀ ਪਾਲਣਾ ਜ਼ਰੂਰੀ ਹੈ। ਅਸੀਂ ਜਲਦੀ ਹੀ ਅਗਲੀ ਮੀਟਿੰਗ ਤਹਿ ਕਰਾਂਗੇ ਤਾਂ ਜੋ ਸੁਜਾਨਪੁਰ ਨਗਰ ਕੌਂਸਲ ਦਾ ਕੰਮ ਸੁਚਾਰੂ ਢੰਗ ਨਾਲ ਮੁੜ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਕੋਰਮ ਪੂਰਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੈਂਬਰ ਨੂੰ ਨਗਰ ਕੌਂਸਲ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਥ ਕਾਂਗਰਸ ਚੋਣਾਂ ’ਚ ਵੱਡੀ ਲੀਡ ਨਾਲ ਮਾਨਵ ਸ਼ਰਮਾ ਅਸੈਂਬਲੀ ਪ੍ਰਧਾਨ, ਕਨਵ ਸ਼ਰਮਾ ਜਰਨਲ ਸਕੱਤਰ ਚੁਣੇ ਗਏ ਅਗਲੀ ਖ਼ਬਰ ਪਿੰਡ ਸ਼ੇਖੂਪੁਰ ਮਜੀਰੀ ਵਿਖੇ ਬਾਬਾ ਪੰਜ ਪੀਰ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ * ਵੱਡੀ ਮਾਲੀ ਘਨੱਈਆ ਤੇ ਛੋਟੀ ਮਾਲੀ ’ਤ...
Ad Position 24
No active advertisement