ਪਠਾਨਕੋਟ, 26 ਜੂਨ (ਸੰਧੂ)-ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਪਠਾਨਕੋਟ ਦੇ ਨੌਜਵਾਨ ਆਗੂ ਮਾਨਵ ਸ਼ਰਮਾ ਨੇ 2534 ਵੋਟਾਂ ਦੀ ਵੱਡੀ ਲੀਡ ਨਾਲ ਯੂਥ ਕਾਂਗਰਸ ਅਸੈਂਬਲੀ ਪ੍ਰਧਾਨ ਦਾ ਅਹੁਦਾ ਜਿੱਤ ਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਛੋਟੇ ਭਰਾ ਕਨਵ ਸ਼ਰਮਾ ਨੇ ਜਰਨਲ ਸਕੱਤਰ ਦੇ ਅਹੁਦੇ ‘ਤੇ ਜਿੱਤ ਦਰਜ ਕਰਕੇ ਸੰਗਠਨ ਵਿਚ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ। ਦੋਵਾਂ ਭਰਾਵਾਂ ਦੀ ਜਿੱਤ ਨਾਲ ਕਾਂਗਰਸੀ ਵਰਕਰਾਂ ਤੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖਜ਼ਾਨਚੀ ਅਮਿਤ ਵਿੱਜ ਨੇ ਮਾਨਵ ਸ਼ਰਮਾ ਤੇ ਕਨਵ ਸ਼ਰਮਾ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਨਵ-ਚੁਣੇ ਅਸੈਂਬਲੀ ਪ੍ਰਧਾਨ ਮਾਨਵ ਸ਼ਰਮਾ ਤੇ ਜਰਨਲ ਸਕੱਤਰ ਕੰਵ ਸ਼ਰਮਾ ਨੇ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਪਠਾਨਕੋਟ ਦੇ ਹਰ ਉਸ ਨੌਜਵਾਨ ਦੀ ਜਿੱਤ ਹੈ, ਜਿਸ ਨੇ ਉਨ੍ਹਾਂ ‘ਤੇ ਭਰੋਸਾ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਜਿਸ ਉਮੀਦ ਨਾਲ ਇਹ ਜ਼ਿੰਮੇਵਾਰੀ ਸੌਂਪੀ ਹੈ, ਉਸ ‘ਤੇ ਉਹ ਪੂਰੀ ਇਮਾਨਦਾਰੀ ਨਾਲ ਖਰਾ ਉਤਰਨਗੇ।