ਧਾਰੀਵਾਲ, 27 ਜੂਨ (ਸਵਰਨ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਮੀਡੀਆ ਇੰਚਾਰਜ ਮੁੱਖਦੇਵ ਸਿੰਘ ਆਲੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਜਸਵਿੰਦਰ ਪਾਲ ਜੋਗੋਵਾਲ ਨੇ ਫੁੱਲਾਂ ਦਾ ਗੁਲਦਸ਼ਤਾ ਭੇਂਟ ਕਰਕੇ ਸਵਾਗਤ ਕੀਤਾ।ਜ਼ਿਲ੍ਹਾ ਮੀਡੀਆ ਇੰਚਾਰਜ ਮੁੱਖਦੇਵ ਸਿੰਘ ਆਲੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਬੜੀ ਹੀ ਦੂਰਅੰਦੇਸ਼ੀ ਨਾਲ ਲਿਆ ਹੈ ਅਤੇ ਸ੍ਰ. ਮਾਹਲ ਨੂੰ ਪਾਰਟੀ ਵਿਚ ਸ਼ਾਮਿਲ ਕਰਨਾ ਇੱਕ ਸਲਾਘਾਯੋਗ ਕਦਮ ਹੈ। ਉਨ੍ਹਾ ਕਿਹਾ ਕਿ ਭਾਵੇਂ ਵਿਰੋਧੀ ਪਾਰਟੀਆਂ ਜੋ ਮਰਜੀ ਭੰਡੀ ਪ੍ਰਚਾਰ ਕਰਨ ਪਰ ਸੱਚਾਈ ਇਹ ਹੈ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਆਲੋਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹੋਣ ਵਿਚ ਅਜੇ ਸਮੇਂ ਹੈ, ਜਿਸ ਨੂੰ ਗੁਰਇਕਬਾਲ ਸਿੰਘ ਮਾਹਲ ਪਾਰਟੀ ਵਲੰਟੀਅਰਾਂ ਨਾਲ ਰਲ ਕੇ ਬੁਲੰਦੀਆਂ ’ਤੇ ਲਿਜਾਣਗੇ।