ਊਧਨਵਾਲ, 27 ਜੂਨ (ਪਰਗਟ ਸਿੰਘ)-ਪੰਜਾਬ ਦੇ ਨਾਮਵਰ ਮੇਲਿਆਂ ਵਿਚ ਅਹਿਮ ਸਥਾਨ ਰੱਖਦੇ ਪਿੰਡ ਘੱਸ ’ਚ ਬਾਬਾ ਦਸ਼ੰਦੀ ਸਾਹ ਦਰਬਾਰ ਦਾ ਸਾਲਾਨਾ 31ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਬਾਬਾ ਦਸ਼ੰਦੀ ਸ਼ਾਹ ਦਰਬਾਰ ਕਮੇਟੀ ਦੇ ਮੁਖ ਪ੍ਰਬੰਧਕ ਨਰੇਸ਼ ਕੁਮਾਰ, ਸਮੂਹ ਨਗਰ ਐੱਨ.ਆਰ.ਆਈ. ਵੀਰਾਂ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਬਾਬਾ ਜੀ ਦੇ ਦਰਬਾਰ ’ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ। ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਬਾਬਾ ਜੀ ਦੇ ਦਰਬਾਰ ’ਤੇ ਇਸ ਵਾਰ 31ਵਾਂ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਕਲਾਕਾਰ ਪ੍ਰੀਤ ਹਰਪਾਲ, ਮਿਸ ਮਾਹੀ, ਸੁਖਦੇਵ ਸਿੰਘ ਸ਼ੇਰਾ, ਪਰਮਜੋਤ, ਸੁਖਵਿੰਦਰ ਮਾਹਲਾ, ਪੂਜਾ ਬਟਾਲਵੀ ਅਤੇ ਹੋਰ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਨੂੰ ਅੱਤ ਦੀ ਗਰਮੀ ਵਿਚ ਕੀਲ ਕੇ ਬਿਠਾਈ ਰੱਖਿਆ। ਮੇਲੇ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਆਪਣੇ ਸਾਥੀਆਂ ਸਮੇਤ ਪਹੁੰਚੇ। ਨਰੇਸ਼ ਕੁਮਾਰ ਜੋਸ਼ੀ, ਸਰਪੰਚ ਸਾਹਿਬ ਸਿੰਘ ਅਤੇ ਕਮੇਟੀ ਮੈਂਬਰਾਂ ਨੇ ਕਲਾਕਾਰਾਂ ਅਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਨਰੇਸ਼ ਕੁਮਾਰ ਜੋਸ਼ੀ ਨੇ ਇਸ ਮੇਲੇ ਦੇ ਪ੍ਰਧਾਨ ਰਹੇ ਸਾਬਕਾ ਸਰਪੰਚ ਸਵ. ਰਵੇਲ ਸਿੰਘ ਨੂੰ ਯਾਦ ਕਰਦਿਆਂ ਕਿਹਾ ਕੇ ਮੇਰੇ ਵੀਰ ਦਾ ਬਹੁਤ ਸਹਿਯੋਗ ਰਿਹਾ ਇਹ ਮੇਲਾ ਕਰਵਾਉਣ ਵਿਚ ਜੋ ਕਦੇ ਵੀ ਭੁੱਲ ਨਹੀਂ ਸਕਦਾ। ਇਸ ਮੌਕੇ ਹਲਕਾ ਵਿਧਾਇਕ ਅਮਰਪਾਲ ਸਿੰਘ ਨੇ ਜੋਸ਼ੀ ਪਰਿਵਾਰ ਨੂੰ ਮੇਲਾ ਕਰਵਾਉਣ ਦੀ ਵਧਾਈ ਦਿੰਦਿਆਂ ਕਿਹਾ ਕਿ ਜੋਸ਼ੀ ਪਰਿਵਾਰ ਦੀ ਮਿਹਨਤ ਸਦਕਾ ਅੱਜ ਇਹ ਮੇਲਾ ਇੰਟਰਨੈਸ਼ਨਲ ਪੱਧਰ ’ਤੇ ਹੋ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਮੇਲਾ ਕਮੇਟੀ ਵਲੋਂ ਜੋ ਵੀ ਮੰਗਾਂ ਰੱਖੀਆਂ ਗਈਆਂ ਹਨ ਉਨ੍ਹਾਂ ਨੂੰ ਸਰਪੰਚ ਸਾਹਿਬ ਸਿੰਘ ਦੀ ਅਗਵਾਈ ਹੇਠ ਜਲਦ ਹੀ ਪ੍ਰਵਾਨ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ ਜੋਸ਼ੀ, ਕਰਤਾਰ ਸਿੰਘ ਯੂ.ਐੱਸ.ਏ., ਕਰਨਬੀਰ ਸਿੰਘ ਯੂ.ਐੱਸ.ਏ., ਸੁੱਚਾ ਸਿੰਘ, ਕੁਲਵੰਤ ਸਿੰਘ ਕਲੇਰ, ਕੇਵਲ ਸਿੰਘ ਢਿੱਲੋਂ, ਕਰਮਜੀਤ ਬਿਲਾਸਪੁਰ, ਗੋਬਿੰਦ, ਅਵਿਨਾਸ਼ ਚੰਦਰ ਕੌਂਸਲਰ, ਲਾਲਾ, ਭਲਵਾਨ, ਓਂਕਾਰ ਸਿੰਘ, ਗੁਰਮੀਤ ਸਿੰਘ, ਹੁਸ਼ਨਾਕ ਸਿੰਘ, ਬਖਤਾਵਰ ਸਿੰਘ, ਜਸਵਿੰਦਰ ਸਿੰਘ ਪ੍ਰੇਮ ਸਿੰਘ ਸਾਬਕਾ ਸਰਪੰਚ ਅਤੇ ਸਮੂਹ ਕਮੇਟੀ ਮੈਂਬਰ ਆਦਿ ਹਾਜ਼ਰ ਸਨ।