ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 29-06-2026
ਬਟਾਲਾ, 28 ਜੂਨ (ਸਤਿੰਦਰ ਸਿੰਘ)-ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਪੰਜਾਬ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਪ੍ਰਧਾਨ ਪ੍ਰੋ. ਬਲਬੀਰ ਸਿੰਘ ਕੌਲਾ ਦੀ ਦੇਖ-ਰੇਖ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਖੁਰਦ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣਾਂ ਵਾਲਿਆਂ ਤੇ ਬਾਬਾ ਸਰਬਜੀਤ ਸਿੰਘ ਭਾਗੋਵਾਲ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਸਮਾਗਮ ਸੰਬੰਧੀ ਕੌਂਸਲ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਭਾਈ ਦਲਜੀਤ ਸਿੰਘ ਮਾਣਕ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ। ਉਪਰੰਤ ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾ ਅਤੇ ਨਿਹੰਗ ਸਿੰਘ ਭਗਵਾਂ ਦੇ ਕੀਰਤਨੀ ਜਥੇ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਮਹਿਮਾ ਕੀਤੀ ਗਈ। ਇਸ ਮੌਕੇ ਸੇਵਾ ਮੁਕਤ ਐਸ.ਪੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਿਥੀਪਾਲ ਸਿੰਘ ਬਟਾਲਾ, ਬਲਦੇਵ ਸਿੰਘ ਸ਼ਾਹਪੁਰ ਐਕਸੀਅਨ ਮੰਡੀ ਬੋਰਡ, ਗੁਰਵਿੰਦਰ ਸਿੰਘ ਬਾਜਵਾ ਆਗੂ ਜੰਗ ਇਨੋਵੇਟਿਵ ਫਾਰਮਰ ਪੰਜਾਬ, ਆਪ ਆਗੂ ਦਲਜੀਤ ਸਿੰਘ ਲੱਕੀ, ਬੀਬੀ ਅਮਰਜੋਤ ਕੌਰ ਰੰਧਾਵਾ, ਲੈਕਚਰਾਰ ਰਣਜੋਧ ਸਿੰਘ ਮੰਮਣ ਤੇ ਹਰਪ੍ਰੀਤ ਸਿੰਘ ਭੱਟੀ ਨੇ ਸੰਬੋਧਨ ਕੀਤਾ। ਇਸ ਮੋਕੇ ਬਾਬਾ ਹਰੀ ਸਿੰਘ ਨਲੂਆ ਮਿਸਲ ਸਹੀਦਾਂ ਤਰਨਾ ਦਲ, ਨਿਹੰਗ ਸਿੰਘ, ਸਤਨਾਮ ਸਿੰੰਘ ਦਰਗਾਬਾਦ ਗੁਰੂ ਨਾਨਕ ਦਲ ਮੜੀਆਂ ਵਾਲਿਆਂ ਵਲੋਂ ਵੀ ਜਥੇ ਸਮੇਤ ਸ਼ਿਰਕਤ ਕੀਤੀ ਗਈ। ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨਲ ਕੌਸਲ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੁਖਤਾਰ ਸਿੰਘ ਪੱਪੂ ਕੰਡੀਲਾ, ਪਹਿਲਵਾਨ ਸਰਬਜੀਤ ਸਿੰਘ ਸੱਬਾ ਧਾਰੋਵਾਲੀ, ਚਰਨਜੀਤ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬਟਾਲਾ, ਸੇਵਾ ਮੁਕਤ ਪ੍ਰੋ. ਸਤਿੰਦਰ ਸਿੰਘ ਬਾਜਵਾ ਭੰਗੜਾ ਕੋਚ, ਨਾਇਬ ਤਹਿਸੀਲਦਾਰ ਜਸਬੀਰ ਸਿੰਘ ਅੰਮ੍ਰਿਤਸਰ, ਵਿਜੇ ਸੋਨੀ ਪ੍ਰਧਾਨ ਸ਼ਿਵ ਬਟਾਲਵੀ ਆਰਟ ਐਂਡ ਕਲਚਰਲ ਸੁਸਾਇਟੀ ਬਟਾਲਾ, ਲਖਵਿੰਦਰ ਸਿੰਘ ਚੱਕਰਾਜਾ ਉਪ ਦਫ਼ਤਰ ‘ਅਜੀਤ’ ਗੁਰਦਾਸਪੁਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਗ੍ਰੰਥੀ ਬਾਬਾ ਨੱਥਾ ਸਿੰਘ, ਮਾਸਟਰ ਕਰਮਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਕਾਹਲੋਂ, ਪ੍ਰੋ. ਪਵਨ ਕੁਮਾਰ, ਮਾਸਟਰ ਕੁਲਵਿੰਦਰ ਸਿੰਘ ਪੰਨੂੰ, ਇੰਜੀਨੀਅਰ ਸਰਵਣ ਸਿੰਘ ਸੇਖੋਵਾਲ, ਤਰਲੋਕ ਸਿੰਘ ਨਾਥਪੁਰ, ਲੈਕਚਰਾਰ ਦਿਲਬਾਗ ਸਿੰਘ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ, ਅਧਿਆਪਕ ਆਗੂ ਸੋਮ ਸਿੰਘ, ਦਲਜਿੰਦਰ ਸਿੰਘ ਸੰਧੂ ਹੁੰਡਈ ਮੋਟਰ, ਅਕਾਲੀ ਆਗੂ ਸਮਸ਼ੇਰ ਸਿੰਘ ਚੀਮਾ, ਇੰਜੀਨੀਅਰ ਰਾਜਪਾਲ ਸਿੰਘ ਕਾਹਲੋਂ, ਦਿਲਬਾਗ ਸਿੰਘ ਬਾਲੇਵਾਲ, ਪਹਿਲਵਾਨ ਦਿਲਬਾਗ ਸਿੰਘ ਬਾਗੋਂਵਾਣੀ, ਮਨਜੀਤ ਸਿੰਘ ਮੀਤੂ, ਜਥੇਦਾਰ ਸੁਖਦੇਵ ਸਿੰਘ ਜਫਰਵਾਲ, ਅਕਾਲੀ ਆਗੂ ਅਮਰੀਕ ਸਿੰਘ ਬਾਲੇਵਾਲ, ਨਰਿੰਦਰ ਸਿੰਘ ਸਾਬਕਾ ਸਰਪੰਚ, ਅੀਜਤ ਸਿੰਘ ਭੇਖੋਵਾਲੀ, ਗੁਰਵਿੰਦਰ ਸਿੰਘ ਕਾਲਾ ਅਫਗਾਨਾ, ਰਛਪਾਲ ਸਿੰਘ ਮੰਮਣ, ਲਾਲ ਸਿੰਘ ਕੱਥੂਨੰਗਲ, ਕੁਲਦੀਪ ਸਿੰਘ ਡੇਰਾ ਪਠਾਣਾ, ਰਣਜੀਤ ਸਿੰਘ ਹਵੇਲੀਆਂ, ਸੇਵਾਮੁਕਤ ਇੰਸਪੈਕਟਰ ਸਰਦੂਲ ਸਿੰਘ, ਏ.ਐਸ.ਆਈ. ਦਲਜੀਤ ਸਿੰਘ ਕਿਲਾ ਲਾਲ ਸਿੰਘ, ਹਰਕੀਰਤ ਸਿੰਘ, ਹਰਜਿਊ ਪੰਨੂੰ, ਜਸਕੀਰਤ ਸਿੰਘ ਨੰਗਲ, ਸਾਬਕਾ ਸਰਪੰਚ ਦਿਲਰਾਜ ਸਿੰਘ, ਸਰਪੰਚ ਪਲਵਿੰਦਰ ਸਿੰੰਘ ਭਾਗੋਵਾਲ ਖੁਰਦ, ਗੁਰਦੀਪ ਸਿੰਘ ਬਾਜਵਾ, ਹਰਦੀਪ ਸਿੰਘ ਭੰਗਵਾਂ, ਲੈਕਚਰਾਰ ਹਰਪਾਲ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ ਪੱਡਾ, ਹਰਦੀਪ ਸਿੰਘ ਭੰਗਵਾਂ, ਬਲਵਿੰਦਰ ਸਿੰਘ ਭਾਮ, ਨਵਜੀਤ ਸਿੰਘ ਰਾਏਚੱਕ, ਸਾਬੀ ਕੋਟ ਕਰਮਚੰਦ, ਬਚਨ ਸਿੰਘ ਕਾਹਲੋਂ, ਗੁਰਦੀਪ ਸਿੰਘ ਆਰ.ਏ., ਹਰਜਿੰਦਰ ਸਿੰਘ ਕਮਲ, ਗਗਨਦੀਪ ਸਿੰਘ ਭਾਗੋਵਾਲ, ਬਿਕਰਮਜੀਤ ਸਿੰਘ ਪਰਮਾਰ, ਪ੍ਰਦੀਪ ਸਿੰਘ ਚੀਮਾ, ਮੱਖਣ ਸਿੰਘ ਗਿੱਲਾਂਵਾਲੀ, ਹਰਦਿਆਲ ਸਿੰਘ ਭਗਤਾਂਵਾਲਾ, ਸਤਨਾਮ ਸਿੰਘ ਹੈਪੀ, ਜਰਨੈਲ ਸਿੰਘ ਸਾਰਚੂਰ, ਜਸਪਾਲ ਸਿੰਘ ਲੰਗਰਵਾਲ, ਲਖਵਿੰਦਰ ਸਿੰਘ ਨਾਸਰਕੇ, ਸਰਪੰਚ ਰਾਜਿੰਦਰ ਸਿੰਘ ਪਾਲੀ, ਨਿਰਮਜੀਤ ਸਿੰਘ ਮਰੜ, ਹਰਵਿੰਦਰ ਸਿੰਘ ਚਾਲ, ਗੁਲਾਬ ਸਿੰਘ ਜਫਰਵਾਲ, ਜਸਬੀਰ ਸਿੰਘ ਔਲਖ, ਨਰਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਅੰਮ੍ਰਿਤਸਰ, ਬਿਕਰਮਜੀਤ ਸਿੰਘ ਢਿੱਲੋਂ, ਖੁਸ਼ਕਰਨ ਸਿੰਘ ਹੇਅਰ, ਦਲਬੀਰ ਸਿੰਘ ਚਾਹਲ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ- ਭਾਕਿਯੂ (ਲ) ਅਗਲੀ ਖ਼ਬਰ ਨੌਜਵਾਨ ਆਗੂ ਨਵਜੋਤ ਸਿੰਘ ਫੱਤੂਪੁਰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ
Ad Position 24
No active advertisement