ਬਟਾਲਾ, 1 ਜੁਲਾਈ (ਸਤਿੰਦਰ ਸਿੰਘ) 2027 ’ਚ ਮੈਂ ਬਟਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ। ਇਹ ਐਲਾਨ ਆਜ਼ਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਵਲੋਂ ਆਪਣੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਨੂੰ ਮੰਗ ਨੂੰ ਲੈ ਕੇ ਆਜ਼ਾਦ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ, ਸਮੇਂ ਸਮੇਂ ’ਤੇ ਆਈਆਂ ਸਰਕਾਰਾਂ ਨੇ ਛੋਟੇ ਛੋਟੇ ਸ਼ਹਿਰਾ ਨੂੰ ਜ਼ਿਲਾ ਬਣਾਇਆ ਪਰ ਖੇਤਰਫਲ ਤੇ ਹੋਰ ਸਾਰੀਆਂ ਸ਼ਰਤਾ ਪੁਰੀਆਂ ਕਰਦੇ ਬਟਾਲਾ ਨੂੰ ਹਮੇਸ਼ਾ ਹੀ ਅਣਗੋਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਪਾਰਟੀ ਵਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਤੇ ਹੋਰ ਮੰਗਾ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਨੂੰ 128 ਵਾਰ ਦੇ ਕਰੀਬ ਮੰਗ ਪੱਤਰ ਦੇ ਚੁੱਕੇ ਹਾਂ ਲੇਕਿਨ ਸਾਡੀਆਂ ਮੰਗਾਂ ਨੂੰ ਪੂਰਾ ਨਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਟਾਲਾ ਨੂੰ ਜ਼ਿਲ੍ਹਾ ਨਹੀ ਬਣਾਇਆ ਜਾਂਦਾ ਆਜ਼ਾਦ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ।