ਬਟਾਲਾ, 2 ਜੁਲਾਈ (ਸਤਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਅੰਗਰੇਜ਼ੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਅਮਨਬੀਰ ਸਿੰਘ ਗੋਰਾਇਆ ਨੂੰ ਅਧਿਆਪਕ ਦਲ ਪੰਜਾਬ ਦੇ ਮੀਤ ਪ੍ਰਧਾਨ ਬਣਾਇਆ ਗਿਆ। ਜਾਣਕਾਰੀ ਦਿੰਦਿਆਂ ਅਧਿਆਪਕ ਦਲ ਦੇ ਜ਼ਿਲ੍ਹਾ ਸਰਪ੍ਰਸਤ ਸ੍ਰੀ ਤਰਸੇਮਪਾਲ ਸ਼ਰਮਾ ਅਤੇ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸੋਮ ਸਿੰਘ ਨੇ ਦੱਸਿਆ ਕਿ ਸ: ਅਮਨਬੀਰ ਸਿੰਘ ਗੋਰਾਇਆ ਦੀਆਂ ਜਥੇਬੰਦੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਗੋਰਾਇਆ ਨੇ ਕਿਹਾ ਕਿ ਉਨ੍ਹਾਂ ਨੂੰ ਜਥੇਬੰਦੀ ਵਲੋਂ ਮਿਲੀਆਂ ਸੇਵਾਵਾਂ ਪੂਰੀ ਤਨਦੇਹੀ ਦੇ ਨਾਲ ਨਿਭਾਈਆਂ ਜਾਣਗੀਆਂ ਅਤੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਅਤੇ ਮਸਲਿਆਂ ਨੂੰ ਪੂਰੀ ਸੰਜੀਦਗੀ ਨਾਲ ਹੱਲ ਕੀਤਾ ਜਾਵੇਗਾ। ਇਸ ਮੌਕੇ ਤਰਸੇਮਪਾਲ ਸ਼ਰਮਾ, ਸੋਮ ਸਿੰਘ ਦੀ ਅਗਵਾਈ ਹੇਠ ਸ: ਅਮਨਬੀਰ ਸਿੰਘ ਗੋਰਾਇਆ ਨੂੰ ਸਨਮਾਨਿਤ ਕੀਤਾ ਅਤੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਅਮਿਤ ਰਾਮਪਾਲ, ਲੈਕ. ਹਰਪਾਲ ਸਿੰਘ, ਲੈਕ. ਮੋਹਿਤ ਗੁਪਤਾ, ਲੈਕ. ਵਰਿੰਦਰ ਸਿੰਘ ਰੰਧਾਵਾ, ਸੁਖਵੰਤ ਸਿੰਘ, ਲੈਕ. ਪ੍ਰਭਜੀਤ ਸਿੰਘ, ਲੈਕ. ਨਰਿੰਦਰ ਸ਼ਰਮਾ, ਲੈਕ. ਹਰਪ੍ਰੀਤ ਸਿੰਘ, ਲੈਕਚਰਾਰ ਸੰਜੀਵ ਕੋਹਲੀ, ਤਜਿੰਦਰਪਾਲ ਸਿੰਘ ਚੀਮਾ, ਲੈਕ. ਬਚਿੱਤਰ ਸਿੰਘ, ਸੁਨੀਲ ਕੁਮਾਰ, ਮਲਵਿੰਦਰ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।