ਬਟਾਲਾ, 2 ਜੁਲਾਈ (ਰਾਕੇਸ਼ ਰੇਖੀ)- ਪੁਲਿਸ ਨੇ ਗਸ਼ਤ ਦੌਰਾਨ ਵੱਖ-ਵੱਖ ਮਾਮਲਿਆਂ ’ਚ 4 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 39 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਕੋਟਲੀ ਸੂਰਤ ਮੱਲੇ ਦੇ ਐਸ.ਐਚ.ਓ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰ ਰਹੇ ਸਨ ਜਦੋਂ ਪੁਲਿਸ ਸ਼ਿਕਾਰ ਮਾਛੀਆਂ ਨੇੜੇ ਨਵਾਂ ਪੁਲ ਦੇ ਕੋਲ ਪਹੁੰਚੀ ਤਾਂ ਦੋ ਸ਼ੱਕੀ ਨੌਜਵਾਨਾਂ ਸ਼ਰਨਬੀਰ ਸਿੰਘ ਉਰਫ ਗੋਪੀ ਵਾਸੀ ਫੱਤੂਪੁਰ ਤੇ ਹਰਦੀਪ ਸਿੰਘ ਵਾਸੀ ਸ਼ਕਰੀ ਨੂੰ ਕਾਬੂ ਕਰਕੇ ਉਨ੍ਹਾਂ ਤੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਿਵਲ ਲਾਈਨ ਦੇ ਸਬ ਇੰਸਪੈਕਟਰ ਨਰਜੀਤ ਸਿੰਘ ਨੇ ਗਸ਼ਤ ਦੌਰਾਨ ਕਾਹਨੂੰਵਾਨ ਰੋਡ ‘ਤੇ ਇਕ ਸ਼ੱਕੀ ਨੌਜਵਾਨ ਰੂਬਲ ਵਾਸੀ ਮੁਰਗੀ ਨੂੰ ਕਾਬੂ ਕਰਕੇ ਉਸ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸੇਖਵਾਂ ਦੇ ਏ.ਐਸ.ਆਈ. ਅਮਰਜੀਤ ਸਿੰਘ ਨੇ ਗਸ਼ਤ ਦੌਰਾਨ ਧਾਰੀਵਾਲ ਭੋਜਾ ਨੇੜੇ ਰਾਹੁਲ ਵਾਸੀ ਮਾਨ ਨਗਰ ਨੂੰ ਕਾਬੂ ਕਰਕੇ ਉਸ ਤੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ।