ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਸਸਤੀ ਰਸੋਈ ’ਚ ਲੋੜਵੰਦਾਂ ਨੂੰ ਭੋਜਨ ਵੰਡਿਆ

Ad Position 21
No active advertisement
ਅਜੀਤ ਡੈਸਕ 04-07-2026
ਪਠਾਨਕੋਟ, 3 ਜੁਲਾਈ (ਸੰਧੂ)-ਰੋਟਰੀ ਕਲੱਬ ਪਠਾਨਕੋਟ ਗ੍ਰੇਟਰ ਨੇ ਸਾਲ 2026-27 ਦੇ ਆਪਣੇ ਪਹਿਲੇ ਸੇਵਾ ਪ੍ਰੋਜੈਕਟ ਤਹਿਤ ਪ੍ਰਧਾਨ ਨਿਖਿਲ ਲੁਥਰਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਵਿਖੇ ਪਠਾਨਕੋਟ ਵਿਕਾਸ ਮੰਚ ਵਲੋਂ ਚਲਾਈ ਜਾ ਰਹੀ ਸਸਤੀ ਰਸੋਈ ਵਿਚ ਲੋੜਵੰਦਾਂ ਨੂੰ ਦੁਪਹਿਰ ਦਾ ਭੋਜਨ ਵਰਤਾਇਆ। ਪ੍ਰਧਾਨ ਨਿਖਿਲ ਲੁਥਰਾ ਨੇ ਦੱਸਿਆ ਕਿ ਕਲੱਬ ਵਲੋਂ ਇਕ ਦਿਨ ਦੇ ਭੋਜਨ ਸੇਵਾ ਦਾ ਸਮੁੱਚਾ ਖ਼ਰਚਾ ਉਠਾਇਆ ਗਿਆ। ਜਿਸ ’ਚ ਸਾਰੇ ਮੈਂਬਰਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਪਠਾਨਕੋਟ ਵਿਕਾਸ ਮੰਚ ਦੇ ਚੇਅਰਮੈਨ ਕਾਰਪੋਰੇਟਰ ਨਰਿੰਦਰ ਕਾਲਾ, ਲਲਿਤ ਸ਼ਰਮਾ, ਪੰਕਜ ਵਰਮਾ, ਵਿਜੈ ਚੋਪੜਾ, ਜੋਨਲ ਚੇਅਰਮੈਨ ਵਿਨੈ ਜੋਸ਼ੀ, ਸੰਜੀਵ ਗੁਪਤਾ, ਨਵਨੀਤ ਮਾਰਵਾਹ, ਸੁਨੀਲ ਮਹਾਜਨ, ਅਜੀਤ ਹਾਂਡਾ ਅਤੇ ਸੌਰਭ ਗੰਡੋਤਰਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾਕਟਰਜ਼ ਡੇਅ ਮੌਕੇ ਪਠਾਨਕੋਟ ਦੇ ਦੋ ਡਾਕਟਰਾਂ ਨੂੰ ਸੂਬਾ ਪੱਧਰੀ ਸਨਮਾਨ ਅਗਲੀ ਖ਼ਬਰ ਕਾਂਗਰਸ ਹਾਈਕਮਾਂਡ ਨੇ ਚੋਣ ਕਮੇਟੀਆਂ ਬਣਾਈਆਂ
Ad Position 24
No active advertisement