ਪਠਾਨਕੋਟ, 3 ਜੁਲਾਈ (ਸੰਧੂ)-ਇਨਰਵੀਲ ਕਲੱਬ ਪਠਾਨਕੋਟ ਗ੍ਰੇਟਰ ਦੀ ਨਵ-ਨਿਯੁਕਤ ਪ੍ਰਧਾਨ ਪੂਜਾ ਗੁਪਤਾ ਨੇ ਆਪਣੀ ਨਵੀਂ ਟੀਮ ਨਾਲ ਰਸਮੀ ਤੌਰ ‘ਤੇ ਅਹੁਦਾ ਸੰਭਾਲ ਲਿਆ। ਇਸ ਮੌਕੇ ਪ੍ਰਧਾਨ ਪੂਜਾ ਗੁਪਤਾ, ਸਕੱਤਰ ਨਿਸ਼ਾ, ਖ਼ਜ਼ਾਨਚੀ ਲਕਸ਼ਮੀ ਮਹਾਜਨ ਤੇ ਮੈਂਬਰ ਪੂਨਮ ਸੈਣੀ ਤੇ ਜੋਤੀ ਗੌਤ੍ਰ ਨੇ ਇਤਿਹਾਸਕ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਮਾਜ ਸੇਵਾ, ਮਹਿਲਾ ਸਸ਼ਕਤੀਕਰਨ, ਸਿੱਖਿਆ, ਸਿਹਤ ਤੇ ਲੋਕ ਭਲਾਈ ਲਈ ਸਮਰਪਿਤ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ। ਪ੍ਰਧਾਨ ਪੂਜਾ ਗੁਪਤਾ ਨੇ ਕਿਹਾ ਕਿ ਕਲੱਬ ਦੀ ਸਮੁੱਚੀ ਟੀਮ ਸਮਾਜ ਭਲਾਈ ਨਾਲ ਜੁੜੇ ਕਾਰਜਾਂ ਨੂੰ ਪਹਿਲ ਦੇਵੇਗੀ ਤੇ ਲੋਕ ਸੇਵਾ ਲਈ ਨਵੀਆਂ ਪਹਿਲਕਦਮੀਆਂ ਕਰੇਗੀ।