ਧਾਰੀਵਾਲ, 6 ਜੁਲਾਈ (ਸਵਰਨ ਸਿੰਘ)-ਆਮ ਆਦਮੀ ਪਾਰਟੀ ਵਲੋਂ ਗੁਰਇਕਬਾਲ ਸਿੰਘ ਮਾਹਲ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਲੱਗਣ ’ਤੇ ਬਲਾਕ ਧਾਰੀਵਾਲ ਦੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਨੇ ਸਾਥੀਆਂ ਸਮੇਤ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਮੌਕੇ ’ਤੇ ਜਰਨੈਲ ਸਿੰਘ ਮਾਹਲ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ, ਸਾਬਕਾ ਸਰਪੰਚ ਸ਼ੀਤਲ ਸਿੰਘ ਤਲਵੰਡੀ ਬਥੁੱਨਗੜ, ਬਲਵੰਤ ਸਿੰਘ ਬਿੱਧੀਪੁਰ, ਗੁਰਨਾਮ ਸਿੰਘ ਆਲੋਵਾਲ ਆਦਿ ਹਾਜ਼ਰ ਸਨ। ਇਸ ਮੌਕੇ ’ਤੇ ਬੀ.ਡੀ.ਪੀ.ਓ. ਕੁਲਜਿੰਦਰ ਸਿੰਘ ਚਾਹਲ ਨੇ ਗੁਰਇਕਬਾਲ ਸਿੰਘ ਮਾਹਲ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ।