ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਆਮ ਆਦਮੀ ਪਾਰਟੀ ਵਲੋਂ ਪੂਰੇ ਕੀਤੇ ਆਪਣੇ ਵਾਅਦੇ ਤੋਂ ਲੋਕ ਖੁਸ਼- ਕੁਲਜੀਤ ਚਾਹਲ

Ad Position 21
No active advertisement
ਅਜੀਤ ਡੈਸਕ 07-07-2026
ਧਾਰੀਵਾਲ, 6 ਜੁਲਾਈ (ਸਵਰਨ ਸਿੰਘ)-ਪਿੰਡ ਖਾਨਮਲੱਕ ਵਿਖੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਆਉਣ ਨਾਲ ਖ਼ੁਸੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧ ਵਿਚ ਕੰਵਲਜੀਤ ਕੌਰ ਚਾਹਲ ਜ਼ਿਲ੍ਹਾ ਪ੍ਰਧਾਨ ਸਰਵ ਆਂਗਣਵਾੜੀ ਵਰਕਰ ਯੂਨੀਅਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਜਿਨ੍ਹਾਂ-ਜਿਨ੍ਹਾਂ ਮਹਿਲਾਵਾਂ ਦੇ ਫਾਰਮ ਭਰੇ ਸਨ, ਉਨ੍ਹਾਂ ਵਿਚੋਂ ਬਹੁਗਿਣਤੀ ਨੂੰ 3-3 ਮਹੀਨੇ ਦੇ ਪੈਸੇ ਪੈ ਗਏ ਹਨ ਤੇ ਕੁੱਝ ਕੁ ਰਹਿੰਦੀਆ ਨੂੰ ਮੈਸੇਜ ਆ ਗਏ ਹਨ। ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਇਸ ਸਕੀਮ ਦਾ ਸਮੁੱਚਾ ਕੰਮ ਚੱਲ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਪੂਰੇ ਕੀਤੇ ਆਪਣੇ ਵਾਅਦੇ ਤੋਂ ਲੋਕ ਵੀ ਖੁਸ਼ ਹਨ। ਇਸ ਮੌਕੇ ਰਮਨਪ੍ਰੀਤ ਕੌਰ ਸੀ.ਐੱਚ.ਓ., ਅੰਜੂ ਬਾਲਾ, ਸਖੀਆਂ ਕੁਲਦੀਪ ਕੌਰ, ਮਲਕੀਤ ਕੌਰ ਤੋਂ ਇਲਾਵਾ ਜਗਰੂਪ, ਨਵਜੋਤ, ਅਮਨ, ਰਜਵਿੰਦਰ, ਨਰਿੰਦਰ, ਸੁਨੀਤਾ ਦੇਵੀ, ਰਣਜੀਤ ਕੌਰ ਆਦਿ ਲਾਭਪਾਤਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ’ਤੇ ਖੜੇ ਖਰਾਬ ਟਿੱਪਰ ’ਚ ਵੱਜਣ ਨਾਲ ਦੂਸਰਾ ਟਿੱਪਰ ਪਲਟਿਆ ਅਗਲੀ ਖ਼ਬਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 23 ਨੂੰ
Ad Position 24
No active advertisement