ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਆਲਟੋ ਕਾਰ ਖੋਹ ਕੇ ਫ਼ਰਾਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 09-07-2026
ਕੋਟਲੀ ਸੂਰਤ ਮੱਲ੍ਹੀ, 8 ਜੁਲਾਈ (ਕੁਲਦੀਪ ਸਿੰਘ ਨਾਗਰਾ)-ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਡੇਰਾ ਪਠਾਣਾ ਨੇੜਿਓਂ ਬੀਤੀ ਰਾਤ ਇਕ ਨੌਜਵਾਨ ਕੋਲੋਂ 2 ਮੋਟਰਸਾਈਕਲਾਂ ’ਤੇ ਸਵਾਰ 5 ਨੌਜਵਾਨਾਂ ਵਲੋਂ ਆਲਟੋ ਕਾਰ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਹੈ, ਜਿਸ ਦੀ ਚਲਦਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਆਰੰਭ ਦਿੱਤੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅਜੇ ਮਸੀਹ ਉਰਫ਼ ਰਾਜਾ ਪੁੱਤਰ ਇਕਬਾਲ ਮਸੀਹ ਵਾਸੀ ਪਿੰਡ ਦੁੰਬੀਵਾਲ ਨੇੜੇ ਬਟਾਲਾ ਜੋ ਕਿ ਪਿੰਡ ਦਾਰਾਪੁਰ ਤੋਂ ਪਿੰਡ ਡੇਰਾ ਪਠਾਣਾ ਵਿਖੇ ਆਪਣੇ ਰਿਸ਼ਤੇਦਾਰਾ ਕੋਲ ਆਪਣੀ ਆਲਟੋ ਕਾਰ ਨੰਬਰ ਪੀਬੀ05ਏਕੇ-1520 ’ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਜਦੋਂ 10:40 ਦੇ ਕਰੀਬ ਉਹ ਕੋਟਲੀ ਸੂਰਤ ਮੱਲ੍ਹੀ ਤੋਂ ਪਿੰਡ ਡੇਰਾ ਪਠਾਣਾ ਨੂੰ ਜਾ ਰਿਹਾ ਸੀ ਤਾਂ ਭੱਠੇ ਦੇ ਨੇੜਿਓਂ 2 ਮੋਟਰਸਾਈਕਲਾਂ ’ਤੇ ਸਵਾਰ 4-5 ਵਿਅਕਤੀ ਉਸ ਦੇ ਪਿੱਛੇ ਲੱਗ ਗਏ ਤੇ ਪਿੰਡ ਢਿੱਲਵਾਂ ਤੇ ਡੇਰਾ ਪਠਾਣਾ ਦੇ ਨੇੜੇ ਜਾ ਕੇ ਉਸ ਨੂੰ ਪਿਸਤੌਲ ਦਿਖਾਉਂਦਿਆਂ ਉਸ ਦੀ ਕਾਰ ਰੋਕ ਲਈ ਤਾਂ ਉਸ ਨੂੰ ਹੇਠਾਂ ਉਤਾਰ ਕੇ ਉਹ ਮੋਟਰਸਾਈਕਲਾਂ ਸਮੇਤ ਕਾਰ ਖੋਹ ਕੇ ਕੋਟਲੀ ਸੂਰਤ ਮੱਲ੍ਹੀ ਨੂੰ ਫ਼ਰਾਰ ਹੋ ਗਏ। ਇਸ ਸਬੰਧੀ ਉਕਤ ਨੌਜਵਾਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਪਰ ਇੰਨੇ ਨੂੰ ਲੁਟੇਰੇ ਫ਼ਰਾਰ ਹੋਣ ’ਚ ਕਾਮਯਾਬ ਰਹੇ। ਇਸ ਸਬੰਧੀ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਜੇ ਮਸੀਹ ਉਰਫ਼ ਰਾਜ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰੋਹਿਤ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਲੋਕਾਂ ਨੇ ਪੁਰਾਣਾ ਸ਼ਾਲਾ ਚੌਕ ’ਚ ਦਿੱਤਾ ਧਰਨਾ ਅਗਲੀ ਖ਼ਬਰ ਕੋਟ ਸੰਤੋਖ ਰਾਏ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ 21 ਮੈਂਬਰੀ ਕਮੇਟੀ ਬਣਾਈ
Ad Position 24
No active advertisement