ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 09-07-2026
ਗੁਰਦਾਸਪੁਰ, 8 ਜੁਲਾਈ (ਅਸ਼ੋਕ ਸਰਮਾ)-ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਨੀਲ ਕੁਮਾਰ ਪੁੱਤਰ ਲੇਟ. ਕ੍ਰਿਸ਼ਨ ਚੰਦ ਵਾਸੀ ਕਰਵਾਲ ਨੇ ਦੱਸਿਆ ਕਿ ਮਿਤੀ 3 ਜੁਲਾਈ ਨੂੰ ਉਹ ਤੇ ਉਸ ਦਾ ਭਰਾ ਪ੍ਰਵੇਸ਼ ਕੁਮਾਰ ਆਪਣੀ ਜ਼ਮੀਨ ’ਚ ਪਾਣੀ ਵਾਲਾ ਪਾਈਪ ਦਬਾ ਰਹੇ ਸੀ ਕਿ ਗਣੇਸ਼ ਪਾਲ ਪੁੱਤਰ ਖਜਾਨ ਚੰਦ, ਸ਼ੰਕੂ ਅਵਤਾਰ ਸ਼ਰਮਾ ਪੁੱਤਰ ਗਣੇਸ਼ ਸ਼ਰਮਾ ਵਾਸੀ ਕਰਵਾਲ ਨੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰ ਕੇ ਮੈਨੂੰ ਤੇ ਮੇਰੇ ਭਰਾ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰ ਉਨ੍ਹਾਂ ਮਗਰ ਦੌੜਦੇ ਹੋਏ ਘਰ ਵਿਚ ਵੜ ਗਏ ਤੇ ਉਨ੍ਹਾਂ ਦੀ ਮਾਤਾ ਗੁਲਸ਼ਨ ਰਾਣੀ ਨੂੰ ਵੀ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਅੱਬਲਖੈਰ ਤੋਂ ਬਰਿਆਰ ਜਾਣ ਵਾਲੀ ਸੰਪਰਕ ਸੜਕ ’ਚ ਡੂੰਘੇ ਟੋਇਆਂ ਨਾਲ ਹੋ ਰਹੇ ਹਾਦਸੇ ਅਗਲੀ ਖ਼ਬਰ 17 ਦੀ ਚੰਡੀਗੜ੍ਹ ਮਹਾਂਰੈਲੀ ’ਚ ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਏਟਕ ਸ਼ਮੂਲੀਅਤ ਕਰੇਗੀ-ਉਦੀਪੁਰ
Ad Position 24
No active advertisement