ਧਾਰਕਲਾਂ, 8 ਜੁਲਾਈ (ਨਰੇਸ਼ ਪਠਾਨੀਆ)-ਆਮ ਆਦਮੀ ਪਾਰਟੀ ਆਗੂ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਅੱਜ ਧਾਰਕਲਾਂ ਵਿਖੇ ਵਿਸ਼ਰਾਮ ਘਰ ਜੰਗਲਾਤ ਵਿਭਾਗ ’ਚ ਧਾਰ ਬਲਾਕ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ। ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਸਰਪੰਚਾਂ ਨੂੰ ਸੰਬੋਧਨ ਵਿਚ ਕਿਹਾ ਕਿ ਧਾਰ ਬਲਾਕ ਦੇ ਸਰਪੰਚਾਂ ਨੂੰ ਮੌਜੂਦਾ ਸਰਪੰਚ ਚਾਹੇ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹੋਣ ਇਸ ਮੀਟਿੰਗ ਦਾ ਮੁੱਖ ਮਕਸਦ ਕੇਵਲ ਇਲਾਕੇ ਦੇ ਹਰੇਕ ਪਿੰਡ ਦਾ ਵਿਕਾਸ ਕਰਨਾ ਹੈ। ਇਸ ਵਿਸ਼ੇਸ਼ ਸਮਾਗਮ ਦਾ ਉਦਘਾਟਨ ਕਰਦਿਆਂ ਹਲਕਾ ਇੰਚਾਰਜ ਸੁਜਾਨਪੁਰ ਸਵਰਨ ਸਿੰਘ ਸਲਾਰੀਆ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੁੱਦਾ ਕੇਵਲ ਵਿਕਾਸ ਹੀ ਹੈ, ਤਾਂ ਜੋ ਆਪਸੀ ਤਾਲਮੇਲ ਨਾਲ ਹਲਕਾ ਸੁਜਾਨਪੁਰ ਦੇ ਹਰੇਕ ਕੋਣੇ ਦਾ ਵਿਕਾਸ ਹੋਵੇ। ਇਸ ਮੌਕ ਹਰੇਕ ਪਿੰਡ ਦੇ ਮੌਜੂਦ ਸਰਪੰਚ ਨਾਲ ਪਿੰਡ ਦੇ ਵਿਕਾਸ ਲਈ ਲੋੜੀਂਦੀ ਵਿਕਾਸ ਰਾਸ਼ੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਮਾਗਮ ਦੀ ਵਾਗਡੋਰ ਬੀ.ਡੀ.ਪੀ.ਓ. ਧਾਰਕਲਾਂ ਸੁਖਵਿੰਦਰ ਸਿੰਘ ਨੇ ਸੰਭਾਲੀ। ਹਰੇਕ ਸਰਪੰਚ ਨੇ ਵਾਰੀ-ਵਾਰੀ ਆਪਣੀ ਪਹਿਚਾਣ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨਾਲ ਸਾਂਝੀ ਕੀਤੀ। ਇਸ ਮੌਕੇ ਰਾਜਪੂਤ ਕਲਿਆਣ ਬੋਰਡ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ, ਬਲਾਕ ਪ੍ਰਧਾਨ ਰਾਜਪੂਤ ਕਲਿਆਣ ਬੋਰਡ ਧਾਰਕਲਾਂ ਸਾਜਨ ਸਿੰਘ ਬਲੋਰੀਆ, ਆਮ ਆਦਮੀ ਪਾਰਟੀ ਆਗੂ ਯੋਗੇਸ਼ ਸ਼ਰਮਾ, ਨਵ ਨਿਯੁਕਤ ਬਲਾਕ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਹਰ ਸਿੰਘ, ਕੁਲਜੀਤ ਸਿੰਘ, ਦੀਪਕ ਢਡਿਆਲ ਅਤੇ ਕਿਸਾਨ ਆਗੂ ਰਵੀਕਾਂਤ ਸ਼ਰਮਾ ਆਦਿ ਮੌਜੂਦ ਸਨ।