ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸੁਜਾਨਪੁਰ ਦੇ ਵਾਰਡ ਨੰਬਰ-15 ਦੀਆਂ ਗਲੀਆਂ ’ਚ ਫੈਲੀ ਗੰਦਗੀ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 09-07-2026
ਸੁਜਾਨਪੁਰ, 8 ਜੁਲਾਈ (ਜਗਦੀਪ ਸਿੰਘ)-ਸੁਜਾਨਪੁਰ ਦੇ ਵਾਰਡ ਨੰਬਰ-15 ਵਿਚ ਪਿਛਲੇ ਲੰਬੇ ਸਮੇਂ ਤੋਂ ਗਲੀਆਂ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਉੱਥੇ ਗੰਦਗੀ ਫੈਲੀ ਹੋਈ ਹੈ। ਵਾਰਡ ਵਾਸੀਆਂ ਵਲੋਂ ਕੌਂਸਲਰ ਸੁਰਿੰਦਰ ਸ਼ਰਮਾ ਦੀ ਅਗਵਾਈ ਵਿਚ ਨਗਰ ਕੌਂਸਲ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਵਾਰਡ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਾਲੀਆਂ ਦੀ ਸਫਾਈ ਨਹੀਂ ਹੋਈ, ਜਿਸ ਕਾਰਨ ਗੰਦਗੀ ਅਤੇ ਬਦਬੂ ਫੈਲ ਗਈ ਹੈ। ਹੁਣ ਅੱਗੇ ਬਰਸਾਤ ਦਾ ਮੌਸਮ ਹੈ ਅਤੇ ਜਗ੍ਹਾ-ਜਗ੍ਹਾ ਪਾਣੀ ਖੜਾ ਹੋ ਗਿਆ ਹੈ। ਜਿਸ ’ਤੇ ਮੱਖੀ ਮੱਛਰ ਵਗੈਰਾ ਪੈਦਾ ਹੋ ਗਏ ਹਨ। ਜਿਸ ਨਾਲ ਬਿਮਾਰੀ ਫੈਲਣ ਦਾ ਡਰ ਹਰ ਵੇਲੇ ਬਣਿਆ ਹੋਇਆ ਹੈ। ਪਰ ਨਗਰ ਕੌਂਸਲ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਨਗਰ ਕੌਂਸਲ ਅੰਦਰ ਪ੍ਰਧਾਨ ਦਾ ਅਹੁਦਾ ਖਾਲੀ ਪਿਆ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਸਬੰਧਿਤ ਅਧਿਕਾਰੀ ਇਸ ਪਾਸੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ। ਵਾਰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਲਾਤ ਦਾ ਜਾਇਜ਼ਾ ਲੈ ਕੇ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ, ਤਾਂ ਜੋ ਇਸ ਗੰਦਗੀ ਤੋਂ ਕੋਈ ਬਿਮਾਰੀ ਨਾ ਫੈਲ ਸਕੇ। ਇਸ ਮੌਕੇ ਸਾਹਿਲ ਕੁਮਾਰ, ਵਿਪਨ ਕੁਮਾਰ, ਤਿਲਕ ਰਾਜ, ਮਦਨ ਲਾਲ, ਸਮੀਰ ਕੁਮਾਰ, ਰਮਨ ਕੁਮਾਰ, ਦਰਸ਼ਨਾਂ ਦੇਵੀ, ਪੂਜਾ, ਨੀਨਾ, ਕਾਮਨੀ ਅਤੇ ਅਨੀਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ’ਚ ਪਨਬੱਸ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ, ਬੱਸ ਸੇਵਾਵਾਂ ਠੱਪ ਅਗਲੀ ਖ਼ਬਰ ਮੁਹੱਲਾ ਗੋਪੀਪੁਰ ਵਿਚ ਸਾਲਾਨਾ ਭੰਡਾਰੇ ਦਾ ਸ਼ਰਧਾ ਪੂਰਵਕ ਆਯੋਜਨ, ਉਮੜੀ ਸ਼ਰਧਾਲੂਆਂ ਦੀ ਭੀੜ
Ad Position 24
No active advertisement