ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਰਹੱਦੀ ਇਲਾਕੇ ਦਾ ਨੌਜਵਾਨ ਸੂਰਜ ਸ਼ਰਮਾ ਰਾਸ਼ਟਰੀ ਮੰਚ ’ਤੇ ਪ੍ਰਸਿੱਧ ਬਾਲੀਵੁੱਡ ਅਦਾਕਾਰਾਂ ਵਲੋਂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 09-07-2026
ਨਰੋਟ ਜੈਮਲ ਸਿੰਘ, 8 ਜੁਲਾਈ (ਸ਼ਸ਼ੀ ਕੁਮਾਰ)-ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਦੇ ਇਕ ਨੌਜਵਾਨ ਸੂਰਜ ਸ਼ਰਮਾ ਨੇ ਰਾਸ਼ਟਰੀ ਪੱਧਰ ‘ਤੇ ਆਪਣੇ ਖੇਤਰ ਨੂੰ ਮਾਣ ਦਿਵਾਇਆ ਹੈ। ਵਰਤਮਾਨ ’ਚ ਕੇਂਦਰੀ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ’ਚ ਐਮ.ਏ. ਸੰਸਕ੍ਰਿਤ ਦੇ ਆਖਰੀ ਸਮੈਸਟਰ ਦੇ ਵਿਦਿਆਰਥੀ ਸੂਰਜ ਸ਼ਰਮਾ ਨੇ ਫਿਲਮ ਹਿਮਾਲਿਆ ਕੀ ਵੇਦਨਾ ਵਿਚ ਸਹਾਇਕ ਨਿਰਦੇਸ਼ਕ ਵਜੋਂ ਮੁੱਖ ਭੂਮਿਕਾ ਨਿਭਾਈ ਜਿਸ ਨੇ ਦੇਵਭੂਮੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ-2026 ਵਿਚ ਸਰਵੋਤਮ ਹਿਮਾਲੀਅਨ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ। ਇਸ ਫਿਲਮ ਦਾ ਨਿਰਮਾਣ ਤੇ ਨਿਰਦੇਸ਼ਨ ਪਾਲਮਪੁਰ ਦੇ ਨਿਵਾਸੀ ਤੇ ਕੇਂਦਰੀ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਦੇ ਪੀ.ਐਚ.ਡੀ. ਸਕਾਲਰ ਰਵੀਸ਼ ਮ੍ਰਿਗੇਂਦਰ ਦੁਆਰਾ ਕੀਤਾ ਗਿਆ ਸੀ। ਇਹ ਫਿਲਮ ਹਿਮਾਲੀਅਨ ਖੇਤਰਾਂ ’ਚ ਜਲਵਾਯੂ ਪਰਿਵਰਤਨ ਬੇਕਾਬੂ ਸੈਰ-ਸਪਾਟਾ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਨਾਗਰਿਕਾਂ ਦੀ ਜ਼ਿੰਮੇਵਾਰੀ ਵਰਗੇ ਗੰਭੀਰ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਸੂਰਜ ਸ਼ਰਮਾ ਨੇ ਫਿਲਮ ਦੇ ਨਿਰਮਾਣ ਵਿਚ ਸਰਗਰਮੀ ਨਾਲ ਯੋਗਦਾਨ ਪਾਇਆ, ਨਿਰਦੇਸ਼ਕ ਦੀ ਟੀਮ ਨਾਲ ਤਾਲਮੇਲ ਬਣਾਇਆ, ਦ੍ਰਿਸ਼ਾਂ ਦੀ ਯੋਜਨਾ ਬਣਾਈ ਅਤੇ ਵੱਖ-ਵੱਖ ਰਚਨਾਤਮਿਕ ਅਤੇ ਤਕਨੀਕੀ ਕਾਰਜ ਕੀਤੇ। ਉਨ੍ਹਾਂ ਦੀ ਲਗਨ, ਵਚਨਬੱਧਤਾ ਅਤੇ ਰਚਨਾਤਮਿਕ ਸ਼ਮੂਲੀਅਤ ਨੇ ਫਿਲਮ ਦੀ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਸਨਮਾਨ ਮੰਡੀ ਦੇ ਸੰਸਕ੍ਰਿਤੀ ਸਦਨ ਵਿਖੇ ਹੋਏ ਦੇਵਭੂਮੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਸ਼ਾਨਦਾਰ ਸਮਾਪਤੀ ਸਮਾਗਮ ਵਿਚ ਡਿਪਟੀ ਕਮਿਸ਼ਨਰ ਮੰਡੀ ਅਪੂਰਵ ਦੇਵਗਨ ਦੀ ਹਾਜ਼ਰੀ ਵਿਚ ਦਿੱਤਾ ਗਿਆ। ਇਹ ਪੁਰਸਕਾਰ ਪ੍ਰਸਿੱਧ ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ, ਆਦਿੱਤਿਆ ਸ੍ਰੀਵਾਸਤਵ, ਰਾਜੇਸ਼ ਜੈਸ ਅਤੇ ਪਵਨ ਸ਼ਰਮਾ ਦੁਆਰਾ ਪ੍ਰਦਾਨ ਕੀਤੇ ਗਏ। ਇਸ ਮੌਕੇ ਮਹਿਮਾਨਾਂ ਨੇ ਫਿਲਮ ਦੀ ਸਮੱਗਰੀ, ਪੇਸ਼ਕਾਰੀ ਅਤੇ ਨੌਜਵਾਨ ਸਿਰਜਣਹਾਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਨਵਾਲ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਭਾਜਪਾ ਐਸ.ਸੀ. ਮੋਰਚਾ ਵਲੋਂ ਸੰਗਠਨ ਦੀ ਮਜ਼ਬੂਤੀ ਲਈ ਕੀਤੀ ਮੀਟਿੰਗ
Ad Position 24
No active advertisement