ਬਟਾਲਾ, 10 ਜੁਲਾਈ (ਸਤਿੰਦਰ ਸਿੰਘ)-ਸਾਂਝਾ ਅਧਿਆਪਕ ਮੋਰਚਾ ਤੇ ਅਧਿਆਪਕ ਜਥੇਬੰਦੀਆਂ ਮੋਰਚਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਆਗੂ ਗੁਰਿੰਦਰ ਸਿੰਘ ਸਿੱਧੂ, ਸ਼ੋਮ ਸਿੰਘ, ਕੁਲਦੀਪ ਸਿੰਘ ਪੁਰੇਵਾਲ, ਦਿਲਬਾਗ ਸਿੰਘ ਪੱਡਾ, ਤਜਿੰਦਰ ਸਿੰਘ ਸ਼ਾਹ, ਰਮਨ ਕੁਮਾਰ ਅਤੇ ਪ੍ਰਵੀਨ ਕੁਮਾਰ ਦੀ ਅਗਵਾਈ ਵਿਚ ਅਧਿਆਪਕਾ ’ਤੇ ਜ਼ਬਰੀ ਥੋਪੇ ਗਏ ਟੈੱਟ ਵਿਰੁੱਧ ਨਿਜੀ ਬਿੱਲ ਨੂੰ ਪਾਸ ਕਰਾਉਣ ਲਈ ਲੋਕ ਸ਼ਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਨ੍ਰਾਂ ਗ੍ਰਹਿ ਪਿੰਡ ਧਾਰੋਵਾਲੀ ਵਿਖੇ ਪਹੁੰਚ ਕੇ ਮੰਗ ਪੱਤਰ ਦਿੱਤਾ ਗਿਆ। ਇਸ ਮੋੌਕੇ ਅਧਿਆਪਕ ਆਗੂਆਂ ਵਲੋਂ ਇਸ ਜ਼ਬਰੀ ਥੋਪੇ ਟੈੱਟ ਵਿਰੁੱਧ ਸੀ.ਪੀ.ਆਈ. (ਐਮ) ਦੇ ਰਾਜ ਸਭਾ ਮੈਂਬਰ ਜੋਹਨ ਬਿਟ੍ਰਾਸ਼ ਵਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੇਸ਼ ਕੀਤੇ ਬਿੱਲ ਨੰਬਰ 27 ਆਫ 2026 ਆਰ.ਟੀ.ਆਈ. ਐਕਟ 2009 ਦਾ ਸੋਧ ਬਿੱਲ 2026 ਲਈ ਧੰਨਵਾਦ ਕੀਤਾ ਅਤੇ ਟੈੱਟ ਪਾਸ ਵਿਰੁੱਧ ਬਿੱਲ ਪਾਸ ਕਰਾਉਣ ਲਈ ਜਥੇਬੰਦੀ ਨੇ ਸਾਂਸਦ ਸੁਖਜਿੰਦਰ ਸਿੰੰਘ ਰੰਧਾਵਾ ਪਾਸ ਮੰਗ ਉਠਾਈ ਕਿ ਇਸ ਨੂੰ ਲਾਗੂ ਕਰਵਾਇਆ ਜਾਵੇ। ਸਾਂਸਦ ਰੰਧਾਵਾ ਨੇ ਅਧਿਆਪਕ ਜਥੇਬੰਦੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਦੇ ਮੈਂਬਰਾਂ ਨਾਲ ਰਾਬਤਾ ਕਾਇਮ ਕਰਕੇ ਇਸ ਬਿੱਲ ਦੀ ਹਮਾਇਤ ਕਰਨ ਦੀ ਅਪੀਲ ਕਰਨਗੇ ਤੇ ਲੋਕ ਸਭਾ ਵਿਚ ਜਦੋਂ ਵੀ ਇਹ ਬਿੱਲ ਪੇਸ਼ ਹੋਵੇਗਾ, ਇਸਦੀ ਜ਼ੋਰਦਾਰ ਹਿਮਾਇਤ ਕੀਤੀ ਜਾਵੇਗੀ। ਇਸ ਮੌਕੇ ਸੂਬਾ ਸਿੰਘ ਖਹਿਰਾ, ਗੁਰਜੀਤ ਸਿੰਘ, ਹਰਜੀਤ ਸਿੰਘ, ਧਰਮਿੰਦਰ ਸਿੰਘ, ਕਰਮਜੀਤ ਸਿੰਘ ਬਾਜਵਾ, ਗੁਰਮੁੱਖ ਸਿੰਘ, ਬਬਲਜੀਤ ਸਿੰਘ, ਰਾਜਬਿੰਦਰ ਸਿੰਘ, ਹਰਪਾਲ ਸਿੰਘ, ਸੰਦੀਪ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਕੁਮਾਰ, ਰਣਯੋਧ ਸਿੰਘ, ਮਨਜੀਤ ਸਿੰਘ, ਅਮਰਬੀਰ ਸਿੰਘ, ਸੁਭਾਸ਼ ਚੰਦ, ਰਘਬੀਰ ਚੰਦ , ਭਵਾਨੀ ਠਾਕੁਰ, ਰਜਨੀਸ਼ ਕੁਮਾਰ, ਸੁਰਿੰਦਰ ਸਿੰਘ, ਨਵਜੋਤ ਸਿੰਘ, ਗੁਰਮੀਤ ਸਿੰਘ, ਰਾਜੀਵ ਸਲਾਰੀਆ, ਪਵਨ ਕੁਮਾਰ ਆਦਿ ਹਾਜਰ ਸਨ।