ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਪੱਤੀ ਚੰਡੀਗੜ੍ਹ ਵਾਸੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 11-07-2026
ਫਤਹਿਗੜ੍ਹ ਚੂੜੀਆਂ, 10 ਜੂਨ (ਅਵਤਾਰ ਸਿੰਘ ਰੰਧਾਵਾ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਪੱਤੀ ਚੰਡੀਗੜ੍ਹ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤਹਿਤ ਰਾਸ਼ਨ ਕਿੱਟਾਂ ਵੰਡੀਆਂ। ਇਸ ਮੌਕੇ ਹਲਕਾ ਇੰਚਾਰਜ ਪੰਨੂੰ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਵਿਸ਼ਵਾਸ ਦਿਵਾਇਆ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਜਿਸ ਦਾ ਮੈਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਫਿਕਰ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਹੁਣ ਤੱਕ ਦੀਆਂ ਦਿੱਤੀਆਂ ਗਈਆਂ ਸਹੂਲਤਾਂ ਉੱਪਰ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਲੋਕ ਹਿਤੈਸ਼ੀ ਬਣ ਕੇ ਘਰ-ਘਰ ਸੁਵਿਧਾਵਾਂ ਪਹੁੰਚਾਉਣ ਲਈ ਫਿਕਰਮੰਦ ਹੈ। ਉਨ੍ਹਾਂ ਪਿੰਡ ਪੱਤੀ ਚੰਡੀਗੜ੍ਹ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡ ਅੰਦਰ ਜਿੱਥੇ ਪਹਿਲਾਂ ਵੀ ਉੱਚ ਪੱਧਰੀ ਵਿਕਾਸ ਚੱਲ ਰਹੇ ਹਨ, ਉਥੇ ਪਿੰਡ ਦੀ ਦਿੱਖ ਨੂੰ ਹਰ ਤਰ੍ਹਾਂ ਨਾਲ ਆਲੀਸ਼ਾਨ ਬਣਾਇਆ ਜਾਵੇਗਾ। ਇਸ ਮੌਕੇ ਸਰਪੰਚ ਸੀਮਾ, ਸੀਨੀਅਰ ਆਗੂ ਮੰਗਾ ਮਸੀਹ, ਆਰਿਫ ਮਸੀਹ ਪੰਚ, ਸਫੀਰ ਮਸੀਹ ਪੰਚ, ਸ਼ਫੀਰ ਮਸੀਹ ਪੰਚ, ਮੁਖਤਾਰ ਮਸੀਹ ਪੰਚ, ਪਵਨ ਮਸੀਹ ਸਹੋਤਾ, ਵਾਰਿਸ ਮਸੀਹ, ਸੁਲਤਾਨ ਮਸੀਹ, ਮੰਗਾ ਮਸੀਹ, ਸੁਲਤਾਨ ਮਸੀਹ, ਥੋਮਸ ਮਸੀਹ, ਖੰਨਾ ਮਸੀਹ, ਵਿਲੀਅਮ ਮਸੀਹ, ਗਗਨਦੀਪ ਸਿੰਘ ਕੋਟਲਾ ਬਾਮਾ, ਸ਼ਮਸ਼ੇਰ ਸਿੰਘ ਸ਼ੇਰਾ ਫੌਜੀ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੌਜੋਵਾਲ ਵਾਸੀਆਂ ਦੀ ਮੰਗ ’ਤੇ ਮੁੱਖ ਮਾਰਗ ਉਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ- ਸਰਪੰਚ ਮਠਾਰੂ ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਪਿੰਡ ਛਿਛਰੇਵਾਲ ਕਲਾਂ ਵਿਖੇ ਲੋੜਵੰਦਾਂ ਨੂੰ ‘ਮੇਰੀ ਰਸੋਈ’ ਤਹਿਤ ਰਾਸ਼ਨ ਕਿੱਟਾਂ ਵੰਡੀਆਂ
Ad Position 24
No active advertisement