ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸੜਕਾਂ ਉੱਪਰ ਰੇਤ ਤੇ ਬਜਰੀ ਨੂੰ ਬਿਨਾਂ ਢਕੇ ਟਿੱਪਰ ਚਾਲਕ ਲੋਕਾਂ ਨੂੰ ਵੰਡ ਰਹੇ ਨੇ ਅੱਖਾਂ ਦੀਆਂ ਕਈ ਭਿਆਨਕ ਬਿਮਾਰੀਆਂ

Ad Position 21
No active advertisement
ਅਜੀਤ ਡੈਸਕ 11-07-2026
ਕਾਹਨੂੰਵਾਨ, 10 ਜੁਲਾਈ (ਨਿਸ਼ਾਨ ਸਿੰਘ ਚਾਹਲ)-ਜ਼ਿਲ੍ਹਾ ਗੁਰਦਾਸਪੁਰ ਦੀਆਂ ਸੜਕਾਂ ਉੱਪਰ ਘੁੰਮਦੇ ਰੇਤ ਤੇ ਬੱਜਰੀ ਨਾਲ ਭਰੇ ਓਵਰਲੋਡ ਟਿੱਪਰ ਜਿਥੇ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਉਥੇ ਇਹ ਸੜਕ ’ਤੇ ਚੱਲਣ ਵਾਲੇ ਛੋਟੇ ਵਾਹਨ ਚਾਲਕਾਂ ਨੂੰ ਅੱਖਾਂ ਦੀਆਂ ਕਈ ਬਿਮਾਰੀਆਂ ਵੀ ਵੰਡ ਰਹੇ ਹਨ, ਪਰ ਸੜਕ ਉਪਰ ਬੇਲਗਾਮ ਘੁੰਮਦੇ ਇਨ੍ਹਾਂ ਟਿੱਪਰਾ ਉੱਪਰ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਆਰ.ਟੀ.ਓ. ਦਫ਼ਤਰ ਕੋਈ ਕਾਰਵਾਈ ਕਰ ਰਿਹਾ ਹੈ, ਜਿਸ ਕਰਕੇ ਇਨ੍ਹਾਂ ਟਿੱਪਰ ਚਾਲਕਾਂ ਅੰਦਰ ਜ਼ਿਲ੍ਹਾ ਟਰਾਂਸਪੋਰਟ ਅਫਸਰ ਜਾਂ ਪੁਲਿਸ ਪ੍ਰਸਾਸ਼ਨ ਦਾ ਕੋਈ ਡਰ, ਗਮ ਨਹੀਂ ਰਿਹਾ, ਜਿਸ ਕਰਕੇ ਇਹ ਬੇਲਗਾਮ ਸੜਕਾਂ ’ਤੇ ਘੁੰਮ ਰਹੇ ਹਨ। ਇਹ ਟਿੱਪਰ ਚਾਲਕ ਸੜਕ ਉੱਪਰ ਚੱਲਣ ਸਮੇਂ ਤਰਪਾਲ ਜਾਂ ਪਲਾਸਟਿਕ ਲਿਫ਼ਾਫ਼ੇ ਦੀ ਵੀ ਵਰਤੋਂ ਨਹੀਂ ਕਰਦੇ, ਜਿਸ ਕਾਰਨ ਟਿੱਪਰਾਂ ਉਤੋਂ ਉਡਦੀ ਰੇਤਾ ਜਿਥੇ ਵਾਤਾਵਰਨ ਨੂੰ ਦੂਸ਼ਿਤ ਕਰਦੀ ਹੈ, ਉਥੇ ਇਹ ਰੇਤ ਛੋਟੇ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਕਾਰਨ ਬਣਦੀ ਹੈ। ਜਦਕਿ ਟਿੱਪਰ ਚਾਲਕਾਂ ਨੂੰ ਇਹ ਸਖ਼ਤ ਹਦਾਇਤਾਂ ਹਨ ਕਿ ਸੜਕ ਉੱਪਰ ਚਲਦੇ ਸਮੇਂ ਰੇਤ ਜਾਂ ਬੱਜਰੀ ਨੂੰ ਚੰਗੀ ਤਰ੍ਹਾਂ ਤਰਪਾਲ ਵਗੈਰਾ ਨਾ ਢੱਕਿਆ ਜਾਵੇ ਤਾਂ ਜੋ ਲੋਕਾਂ ਦੀਆਂ ਅੱਖਾਂ ’ਚ ਉੱਡ ਕੇ ਰੇਤ ਨਾ ਪੈ ਸਕੇ ਤੇ ਨਾ ਹੀ ਵਾਤਾਵਰਨ ਨੂੰ ਦੂਸ਼ਿਤ ਕਰ ਸਕੇ, ਪਰ ਇਹ ਇਨ੍ਹਾਂ ਵਾਹਨ ਚਾਲਕਾਂ ਨੂੰ ਸਰਕਾਰੀ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ। ਪ੍ਰਵਾਹ ਕੀਤੇ ਬਗੈਰ ਆਪਣੇ ਟਿੱਪਰਾਂ ਭਰੀ ਰੇਤ ਉਪਰ ਤਰਪਾਲ ਨਾ ਪਾ ਕੇ ਜਿੱਥੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਉਥੇ ਨਾਲ ਹੀ ਦੂਸਰੇ ਵਾਹਨ ਚਾਲਕਾਂ ਨੂੰ ਵੀ ਅੰਨਿਆਂ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਜਾਗੋਵਾਲ, ਅਵਿੰਦਰ ਸਿੰਘ ਕਾਲਾ ਤੇ ਜਤਿੰਦਰ ਸਿੰਘ ਸਾਬੀ ਨੇ ਦੱਸਿਆ ਕਿ ਬੀਤੇ ਦਿਨ ਉਹ ਕਿਸੇ ਕੰਮ ਦੀ ਚੰਡੀਗੜ੍ਹ ਜਾ ਰਹੇ ਸਨ ਕਿ ਰਸਤੇ ’ਚ ਉਨ੍ਹਾਂ ਦੇ ਅੱਗੇ ਚੱਲ ਰਹੇ ਟਿੱਪਰ ’ਚ ਲੱਦੇ ਬੱਜਰ ਨੂੰ ਟਿੱਪਰ ਚਾਲਕ ਵਲੋਂ ਢੱਕਿਆ ਨਹੀਂ ਗਿਆ ਸੀ, ਜਿਸ ਕਾਰਨ ਟਰੱਕ ਉਪਰੋਂ ਇਕ ਪੱਥਰ ਉੱਡ ਕੇ ਉਨ੍ਹਾਂ ਦੀ ਕਾਰ ਦੇ ਅਗਲੇ ਸ਼ੀਸ਼ੇ ਦਾ ਨੁਕਸਾਨ ਕਰ ਗਿਆ। ਉਨ੍ਹਾਂ ਪੰਜਾਬ ਦੇ ਆਵਾਜਾਈ ਮੰਤਰੀ ਤੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਕੋਲੋਂ ਮੰਗ ਕੀਤੀ ਕਿ ਸੜਕ ਉਤੇ ਚਲਦੇ ਬੇਲਗਾਮ ਟਿੱਪਰਾਂ ਦੇ ਚਾਲਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦਿਆਂ ਇਨ੍ਹਾਂ ਟਿੱਪਰ ਚਾਲਕਾਂ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾਣ ਕਿ ਟਿੱਪਰਾਂ ਉੱਪਰ ਰੇਤ ਤੇ ਬੱਜਰੀ ਲੱਦਣ ਵੇਲੇ ਟਿੱਪਰਾਂ ਨੂੰ ਤਰਪਾਲ ਜਾਂ ਕਿਸੇ ਹੋਰ ਚੀਜ਼ ਨਾਲ ਚੰਗੀ ਤਰ੍ਹਾਂ ਢੱਕ ਲੈਣ ਤਾਂ ਜੋ ਕਿਸੇ ਹੋਰ ਵਿਅਕਤੀ ਦਾ ਨੁਕਸਾਨ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋ.ਅ.ਦ. (ਬ) ਯੂਥ ਦੇ ਹਲਕਾ ਡੇਰਾ ਬਾਬਾ ਨਾਨਕ ਸ਼ਹਿਰੀ ਪ੍ਰਧਾਨ ਬੱਲ ਦਾ ਕਲਾਨੌਰ ਸ਼ਹਿਰੀ ਜਥੇਬੰਦੀ ਵਲੋਂ ਸਵਾਗਤ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਪਿੰਡ ਆਜਮਪੁਰ ਵਿਚ ਲੋਕ ਮਿਲਣੀ ਮੌਕੇ ਰਾਸ਼ਨ ਕਿੱਟਾਂ ਵੰਡੀਆਂ
Ad Position 24
No active advertisement