ਬਟਾਲਾ, 10 ਜੁਲਾਈ (ਹਰਦੇਵ ਸਿੰਘ ਸੰਧੂ)- ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਦੀ ਸਾਂਝੀ ਕੋਆਰਡੀਨੇਸ਼ਨ ਕਮੇਟੀ ਪੰਜਾਬ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮਾਲ ਮੰਡੀ ਬਟਾਲਾ ਵਿਖੇ ਰੋਸ ਧਰਨਾ ਦਿੱਤਾ ਗਿਆ। ਮੁਲਾਜ਼ਮ ਆਗੂ ਰਘਬੀਰ ਸਿੰਘ ਬਡਵਾਲ, ਸੋਮ ਸਿੰਘ, ਸੁਖਵਿਦਰ ਸਿੰਘ ਬਾਗੋਂਵਾਣੀ, ਕੁਲਦੀਪ ਪੁਰੇਵਾਲ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਮੁਰਾਰੀ ਲਾਲ ਸ਼ਰਮਾ, ਗੁਰਜੀਤ ਸਿੰਘ ਰੰਧਾਵਾ, ਅਨਿਲ ਕੁਮਾਰ, ਦਿਲਬਾਗ ਸਿੰਘ, ਕੰਵਲਜੀਤ ਕਰ, ਗੁਰਿੰਦਰ ਸਿੰਘ ਸਿੱਧੂ, ਰਾਮ ਸਿੰਘ, ਹਰਪ੍ਰੀਤ ਸਿੰਘ, ਨਰੇਸ਼ ਕੁਮਾਰ ਸ਼ਰਮਾ, ਅਮਰਪ੍ਰੀਤ ਸਿੰਘ ਪਰਮਾਰ, ਸਮਸ਼ੇਰ ਸਿੰਘ, ਅਮਰਜੀਤ ਸ਼ਾਸਤਰੀ, ਤਰਸੇਮ ਪਾਲ, ਲਖਵਿੰਦਰ ਸਿੰਘ, ਸਾਵਣ ਸਿੰਘ, ਗੁਰਜੀਤ ਸਿੰਘ ਘੋੜੇਵਾਹ, ਸਤਨਾਮ ਸਿੰਘ, ਬਲਰਾਜ ਸਿੰਘ, ਲਵਪ੍ਰੀਤ ਸਿੰਘ ਰੋੜਾਂਵਾਲੀ, ਸੂਬਾ ਸਿੰਘ, ਗੁਰਪ੍ਰੀਤ ਸਿੰਘ ਰੰਗੀਲਪੁਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਆਪਣੀ ਮੰਗ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕਮੇਟੀ ਆਗੂਆਂ ਵਲੋਂ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਦੇ ਨਾਮ ਵਿਧਾਇਕ ਦੇ ਪੀ.ਏ. ਨੂੰ ਇਕ ਮੰਗ ਪੱਤਰ ਸੋਪਿਆ ਗਿਆ। ਪੀ.ਏ. ਨੇ ਕਮੇਟੀ ਆਗੂਆਂ ਨੂੰ ਦੱਸਿਆ ਕਿ ‘ਆਪ’ ਦਾ ਪੱਤਰ ਵਿਧਾਇਕ ਰਾਹੀਂ ਭਗਵੰਤ ਮਾਨ ਤੱਕ ਭੇਜ ਦਿੱਤਾ ਜਾਵੇਗਾ। ਇਨ੍ਹਾਂ ਮੁਲਾਜ਼ਮ ਪੈਨਸ਼ਨਰਾਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆ ਮੰਗਾਂ ਨਾਲ ਮੰਨੀਆਂ ਤਾਂ 17 ਜੁਲਾਈ ਨੂੰ ਪੰਜਾਬ ਦੇ ਸਾਰੇ ਮੁਲਾਜਮ ਪੈਨਸ਼ਨਰ ਮੁਹਾਲੀ ਵਿਖੇ ਮਹਾਰੇਲੀ ਕਰਨਗੇ। ਇਸ ਮੌਕੇ ਇਮੈਨੁਅਲ ਨਾਹਰ, ਸਤਨਾਮ ਸਿੰਘ ਡੇਹਰੀਵਾਲ, ਮਨਬੀਰ ਸਿੰਘ ਬਾਠ, ਤੇਜਬੀਰ ਸਿੰਘ, ਤਜਿੰਦਰ ਸਿੰਘ, ਅਮਨਬੀਰ ਸਿੰਘ, ਰਜਨੀ, ਪ੍ਰਕਾਸ਼ ਸਿੰਘ, ਬਲਵਿੰਦਰ ਸਿੰਘ, ਤਰਪਿੰਦਰਪਾਲ ਸਿੰਘ, ਤਜਿੰਦਰ ਸਿੰਘ, ਸਵਿੰਦਰ ਸਿੰਘ, ਇੰਦਰਪਾਲ ਸਿੰਘ, ਰਸ਼ਪਾਲ ਸਿੰਘ, ਅਮਨਬੀਰ ਸਿੰਘ, ਸਰਬਜੀਤ ਸਿੰਘ ਮੁਲਤਾਨੀ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਬੱਬਰ, ਗੁਰਮੀਤ ਸਿੰਘ, ਨੀਲਮ, ਮਨਪ੍ਰੀਤ ਸਿੰਘ ਕਾਹਲੋਂ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।