ਪਠਾਨਕੋਟ, 10 ਜੁਲਾਈ (ਸੰਧੂ/ਵਿਨੋਦ)-ਭਾਰਤੀ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਵਲੋਂ ਪਠਾਨਕੋਟ ਵਿਖੇ ਸਾਂਝੇ ਤੌਰ ‘ਤੇ ਧਰਨਾ ਦੇਣ ਉਪਰੰਤ ਰੋਸ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਦੇ ਨਾਂਅ ਤਹਿਸੀਲਦਾਰ ਪਠਾਨਕੋਟ ਰਾਹੀਂ ਮੰਗ ਪੱਤਰ ਸੌਂਪਿਆ ਗਿਆ। ਧਰਨੇ ਦੀ ਪ੍ਰਧਾਨਗੀ ਕਿਸਾਨ ਸਭਾ ਦੇ ਆਗੂ ਕੇਵਲ ਕਾਲੀਆ ਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਰਾਮ ਸ਼ਰਨ ਨੇ ਕੀਤੀ, ਜਦਕਿ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਪਰਸ਼ੋਤਮ ਕੁਮਾਰ ਡਡਵਾਂ ਨੇ ਨਿਭਾਈ। ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਾਮਰੇਡ ਪਰਸ਼ੋਤਮ ਕੁਮਾਰ ਡਡਵਾਂ ਨੇ ਕਿਹਾ ਕਿ ਪ੍ਰਸਤਾਵਿਤ ਵੀ.ਬੀ.ਜੀ.ਆਰ. ਕਾਨੂੰਨ ਨੂੰ ਤੁਰੰਤ ਵਾਪਸ ਲਿਆ ਜਾਵੇ, ਕਿਉਂਕਿ ਇਹ ਮਜ਼ਦੂਰ ਵਿਰੋਧੀ ਹੈ ਤੇ ਇਸ ਨਾਲ ਮਨਰੇਗਾ ਅਧੀਨ ਰੁਜ਼ਗਾਰ ਦੀ ਗਾਰੰਟੀ ਪ੍ਰਭਾਵਿਤ ਹੋਵੇਗੀ, ਜਿਸ ਦਾ ਸਭ ਤੋਂ ਵੱਧ ਅਸਰ ਖੇਤ ਮਜ਼ਦੂਰਾਂ, ਖ਼ਾਸ ਕਰਕੇ ਮਹਿਲਾ ਮਜ਼ਦੂਰਾਂ ‘ਤੇ ਪਵੇਗਾ। ਧਰਨੇ ਨੂੰ ਸੁਧਾ ਰਾਣੀ, ਸੁਰਿੰਦਰ ਸਹਿਗਲ, ਬਲਵੰਤ ਸਿੰਘ, ਅਵਿਨਾਸ਼ ਸੈਣੀ, ਦੇਵੀ ਸੈਣੀ, ਵਿਜੈ ਕੁਮਾਰ, ਚਮਨ ਲਾਲ, ਬਿਕਰਮਜੀਤ ਅਤੇ ਜਗਦੀਸ਼ ਰਾਜ ਨੇ ਵੀ ਸੰਬੋਧਨ ਕਰਦਿਆਂ ਸਰਕਾਰ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਜਲਦ ਮੰਨਣ ਦੀ ਅਪੀਲ ਕੀਤੀ।