03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਹੜ੍ਹਾਂ ਕਾਰਨ ਰੁੜੇ ਸੜਕ ਦੇ ਕਿਨਾਰਿਆਂ ਵੱਲ ਪ੍ਰਸ਼ਾਸਨ ਵਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ *ਵੱਡਾ ਹਾਦਸਾ ਵਾਪਰਦਾ ਹੈ ਤਾਂ ਸਰਕਾਰ ਹੋਵੇਗੀ ਜਿੰਮੇਵਾਰ-ਨੰਗਲ ਡਾਲਾ

Ad Position 21
No active advertisement
ਅਜੀਤ ਡੈਸਕ 28-07-2026
ਗੁਰਦਾਸਪੁਰ, 27 ਜੁਲਾਈ (ਚੱਕਰਾਜਾ)-ਪਿਛਲੇ ਸਾਲ ਆਏ ਹੜ੍ਹਾਂ ਕਾਰਨ ਦੋਰਾਂਗਲਾ ਤੋਂ ਗੁਰਦਾਸਪੁਰ ਨੂੰ ਜਾਂਦੀ ਸੜਕ ਦੇ ਕਿਨਾਰੇ ਰੁੜਨ ਕਾਰਨ ਲੋਕਾਂ ਨੂੰ ਆਵਾਜਾਈ ’ਚ ਭਾਰੀ ਪ੍ਰੇਸ਼ਾਨੀਆਂ ਆਉਣ ਦੇ ਬਾਵਜੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦੇਣ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਨੰਗਲਡਾਲਾ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਚੌਤਰਾ ਤੇ ਕੁਲਵੰਤ ਸਿੰਘ ਡੁਗਰੀ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੜਕ ਦੀ ਹਾਲਤ ਇਸ ਸਮੇਂ ਅਜਿਹੀ ਬਣੀ ਹੈ ਕਿ ਸੜਕ ਕਿਨਾਰੇ ਪਏ ਡੂੰਘੇ ਟੋਏ ਜਿਨ੍ਹਾਂ ’ਚ ਹਰ ਸਮੇਂ ਵਾਹਨ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਥੋਂ ਤੱਕ ਕਿ ਸੜਕ ਦੇ ਕਿਨਾਰੇ ਰੁੜਨ ਕਾਰਨ ਇਥੋਂ ਦੋ ਭਾਰੀ ਵਾਹਨ ਆਹਮਣੇ ਸਾਹਮਣੇ ਤੋਂ ਲੰਘਾਉਣੇ ਵੀ ਮੁਸ਼ਕਿਲ ਹੋਏ ਪਏ ਹਨ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਰਾਤ ਸਮੇਂ ਇਸ ਸੜਕ ਤੋਂ ਲੰਘਣਾ ਕਿਸੇ ਵੱਡੇ ਖਤਰੇ ਤੋਂ ਖਾਲੀ ਨਹੀਂ। ਪਰ ਪਤਾ ਨਹੀਂ ਕਿਉਂ ਅੱਜ ਤੱਕ ਸਰਕਾਰ ਵਲੋਂ ਇਸ ਸੜਕ ਦੇ ਕਿਨਾਰੇ ਨਹੀਂ ਬਣਾਏ ਗਏ ਜਾਂ ਸਰਕਾਰ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਤੁਰੰਤ ਰੁੜੀ ਸੜਕ ਦੇ ਕਿਨਾਰੇ ਬੰਨ੍ਹੇ ਜਾਣ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੇਂਦਰੀ ਜੇਲ੍ਹ ’ਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਡਾ. ਵਿਜੇ ਸਤਬੀਰ ਸਿੰਘ ਚੇਅਰਮੈਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਅਰਬਨ ਅਸਟੇਟ ਬਟਾਲਾ ਵਿਖੇ ਵਿਸ਼ੇਸ਼ ਸਨਮਾਨ
Ad Position 24
No active advertisement