19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਰਾਜ ਹਸਪਤਾਲ ਐਮਰਜੈਂਸੀ ਸਿਹਤ ਸੰਭਾਲ ਲਈ ਵਚਨਬੱਧ

Ad Position 21
No active advertisement
ਅਜੀਤ ਡੈਸਕ 29-07-2026
ਪਠਾਨਕੋਟ, 28 ਜੁਲਾਈ (ਸੰਧੂ)-ਰਾਜ ਹਸਪਤਾਲ ਨੇ ਖੇਤਰ ਵਿਚ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਮਰੀਜ਼ਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਰਾਜ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਅਨਿਲ ਗਰਗ ਤੇ ਰਾਜ ਹਸਪਤਾਲ ਦੀ ਡਾਇਰੈਕਟਰ ਡਾ: ਰਿਚਾ ਸ਼ਰਮਾ ਨੇ ਕਿਹਾ ਕਿ ਹਸਪਤਾਲ ਦਾ ਮੁੱਖ ਉਦੇਸ਼ ਪਠਾਨਕੋਟ ਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਸਮੇਂ ਸਿਰ, ਗੁਣਵੱਤਾ ਵਾਲੀ ਤੇ ਜੀਵਨ-ਰੱਖਿਅਕ ਐਮਰਜੈਂਸੀ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਸੱਪ ਦੇ ਡੰਗ ਦੀ ਸਥਿਤੀ ਵਿਚ ਘਬਰਾਹਟ ਤੇ ਸਹੀ ਜਾਣਕਾਰੀ ਦੀ ਘਾਟ ਦੇਰੀ ਦਾ ਕਾਰਨ ਬਣ ਸਕਦੀ ਹੈ ਜੋ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਹਸਪਤਾਲ ਦਾ ਐਮਰਜੈਂਸੀ ਵਿਭਾਗ 24/7 ਅਲਰਟ ‘ਤੇ ਹੈ। ਸੱਪ ਦੇ ਡੰਗ ਦੇ ਮਾਮਲਿਆਂ ’ਚ ਮਰੀਜ਼ਾਂ ਨੂੰ ਤੁਰੰਤ ਐਂਟੀ-ਵੇਨਮ, ਆਈ.ਸੀ.ਯੂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਮਾਹਿਰ ਦੇਖਭਾਲ ਅਧੀਨ ਰੱਖਿਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੰਧ ਵਿਸ਼ਵਾਸ ਜਾਂ ਰਵਾਇਤੀ ਉਪਚਾਰਾਂ ‘ਤੇ ਭਰੋਸਾ ਕਰਕੇ ਸਮਾਂ ਬਰਬਾਦ ਨਾ ਕਰਨ ਤੇ ਮਰੀਜ਼ ਨੂੰ ਤੁਰੰਤ ਹਸਪਤਾਲ ਲਿਆਉਣ।ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਸੱਪ ਦੇ ਡੰਗਣ ਤੋਂ ਬਾਅਦ ਮਰੀਜ਼ ਨੂੰ ਸ਼ਾਂਤ ਰੱਖੋ ਤੇ ਜ਼ਿਆਦਾ ਹਿੱਲਜੁਲ ਨਾ ਹੋਣ ਦਿਓ। ਹਿੱਲਜੁਲ ਕਰਨ ਨਾਲ ਸਰੀਰ ਵਿਚ ਜ਼ਹਿਰ ਤੇਜ਼ੀ ਨਾਲ ਫੈਲਦਾ ਹੈ। ਪ੍ਰਭਾਵਿਤ ਹਿੱਸੇ (ਬਾਂਹ ਜਾਂ ਲੱਤ ਨੂੰ ਦਿਲ ਦੇ ਪੱਧਰ ਤੋਂ ਹੇਠਾਂ ਰੱਖੋ। ਅੰਗੂਠੀ, ਘੜੀ ਜਾਂ ਤੰਗ ਕੱਪੜੇ ਤੁਰੰਤ ਉਤਾਰ ਦਿਓ। ਮਰੀਜ਼ ਨੂੰ ਸਮਾਂ ਬਰਬਾਦ ਕੀਤੇ ਬਿਨ੍ਹਾਂ ਨਜ਼ਦੀਕੀ ਹਸਪਤਾਲ ਲੈ ਜਾਓ। ਕੱਟੇ ਹੋਏ ਹਿੱਸੇ ‘ਤੇ ਚੀਰਾ ਨਾ ਲਗਾਓ ਤੇ ਨਾ ਹੀ ਮੂੰਹ ਨਾਲ ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਕਰੋ। ਰੱਸੀ ਜਾਂ ਕੱਪੜੇ ਨਾਲ ਉਸ ਹਿੱਸੇ ਨੂੰ ਕੱਸ ਕੇ ਨਾ ਬੰਨ੍ਹੋ, ਕਿਉਂਕਿ ਇਸ ਨਾਲ ਖੂਨ ਦਾ ਪ੍ਰਵਾਹ ਬੰਦ ਹੋ ਕੇ ਉਸ ਹਿੱਸੇ ਨੂੰ ਨੁਕਸਾਨ ਹੋ ਸਕਦਾ ਹੈ। ਜਾਦੂ-ਟੂਣੇ ਜਾਂ ਘਰੇਲੂ ਉਪਚਾਰਾਂ ਦੀ ਭਾਲ ਵਿੱਚ ਕੀਮਤੀ ਸਮਾਂ ਬਰਬਾਦ ਨਾ ਕਰੋ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਸਟਾਰ ਨੇ ਆਰਿਆ ਪ੍ਰਾਈਮਰੀ ਸਕੂਲ ਨੂੰ ਗੋਦ ਲੈ ਕੇ 2 ਬੱਚਿਆਂ ਦੀ ਸਾਲਾਨਾ ਫੀਸ ਭਰੀ ਅਗਲੀ ਖ਼ਬਰ ਐਸ.ਆਈ.ਆਰ. ਨੂੰ ਲੈ ਕੇ ਜ਼ਿਲ੍ਹਾ ਸਵੀਪ ਟੀਮ ਵਲੋਂ ਵੱਖ-ਵੱਖ ਦਫ਼ਤਰਾਂ ’ਚ ਚਲਾਇਆ ਜਾਗਰੂਕਤਾ ਅਭਿਆਨ
Ad Position 24