19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਲਾਇਨਜ਼ ਕਲੱਬ ਸਟਾਰ ਨੇ ਆਰਿਆ ਪ੍ਰਾਈਮਰੀ ਸਕੂਲ ਨੂੰ ਗੋਦ ਲੈ ਕੇ 2 ਬੱਚਿਆਂ ਦੀ ਸਾਲਾਨਾ ਫੀਸ ਭਰੀ

Ad Position 21
No active advertisement
ਅਜੀਤ ਡੈਸਕ 29-07-2026
ਪਠਾਨਕੋਟ, 28 ਜੁਲਾਈ (ਸੁਮਿਤ)- ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਲਾਇਨ ਰਣਬੀਰ ਸਿੰਘ ਵਾਲੀਆ ਦੀ ਅਗਵਾਈ ਹੇਠ ਅੰਦਰੂਨ ਬਾਜ਼ਾਰ ਸਥਿਤ ਆਰਿਆ ਪ੍ਰਾਈਮਰੀ ਸਕੂਲ ’ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਅਮਨਦੀਪ ਸਿੰਘ ਘਈ ਰਹੇ, ਜਦਕਿ ਮੁੱਖ ਮਹਿਮਾਨ ਵਜੋਂ ਰੀਜਨ ਚੇਅਰਮੈਨ ਲਾਇਨ ਰਿਤੇਸ਼ ਮਹਾਜਨ ਸ਼ਾਮਿਲ ਹੋਏ। ਰੀਜਨ ਚੇਅਰਮੈਨ ਦੀ ਹਾਜ਼ਰੀ ’ਚ ਲਾਇਨਜ਼ ਕਲੱਬ ਸਟਾਰ ਦੇ ਪ੍ਰਧਾਨ ਰਣਬੀਰ ਸਿੰਘ ਵਾਲੀਆ ਨੇ ਕਲੱਬ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਆਰਿਆ ਪ੍ਰਾਈਮਰੀ ਸਕੂਲ ਨੂੰ ਅਡਾਪਟ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਲੱਬ ਹਰ ਮਹੀਨੇ ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਸਕੂਲ ’ਚ ਪੜ੍ਹ ਰਹੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰੇਗਾ ਤੇ ਸਕੂਲ ਦੀਆਂ ਮੁੱਖ ਲੋੜਾਂ ਨੂੰ ਵੀ ਤਰਜ਼ੀਹ ਦੇ ਕੇ ਪੂਰਾ ਕੀਤਾ ਜਾਵੇਗਾ। ਲਾਇਨਜ਼ ਕਲੱਬ ਸਟਾਰ ਵਲੋਂ ਸਕੂਲ ਦੀ ਮੈਡਮ ਇੰਦੂ ਬਾਲਾ ਤੇ ਸਮੂਹ ਸਟਾਫ ਦੀ ਹਾਜ਼ਰੀ ਵਿਚ 3100 ਰੁਪਏ ਦੀ ਨਕਦ ਸਹਾਇਤਾ ਭੇਟ ਕੀਤੀ ਗਈ। ਇਸ ਦੇ ਨਾਲ ਐਲਾਨ ਕੀਤਾ ਗਿਆ ਕਿ ਹਰ ਮਹੀਨੇ 2 ਲੋੜਵੰਦ ਬੱਚਿਆਂ ਦੀ ਸਾਲਾਨਾ ਫੀਸ ਕਲੱਬ ਵਲੋਂ ਅਦਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ’ਚ ਬੱਚਿਆਂ ਦੀਆਂ ਸਹੂਲਤਾਂ ਲਈ ਵੀ ਸਮੇਂ-ਸਮੇਂ ‘ਤੇ ਪ੍ਰੋਜੈਕਟ ਲਗਾ ਕੇ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਰਣਬੀਰ ਵਾਲੀਆ ਨੇ ਪ੍ਰੋਜੈਕਟ ਚੇਅਰਮੈਨ ਅਮਨਦੀਪ ਸਿੰਘ ਘਈ ਦੀ ਵੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਰੀਜਨ ਚੇਅਰਮੈਨ ਰਿਤੇਸ਼ ਮਹਾਜਨ ਨੇ ਲਾਇਨਜ਼ ਕਲੱਬ ਸਟਾਰ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਲੱਬ ਪ੍ਰਧਾਨ ਰਣਬੀਰ ਸਿੰਘ ਵਾਲੀਆ ਦੀ ਅਗਵਾਈ ਹੇਠ ਸਮੂਹ ਮੈਂਬਰ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ ਤੇ ਸਮਾਜ ਵਿਚ ਚੰਗਾ ਸੰਦੇਸ਼ ਦੇ ਰਹੇ ਹਨ। ਸਕੂਲ ਦੀਆਂ ਮੈਡਮ ਇੰਦੂ, ਵੀਨਾ, ਨੰਦਨਾ, ਮੇਘਾ ਸ਼ਰਮਾ ਤੇ ਪਵਨਾ ਨੇ ਲਾਇਨਜ਼ ਕਲੱਬ ਸਟਾਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਆਸ ਜਤਾਈ ਕਿ ਕਲੱਬ ਭਵਿੱਖ ’ਚ ਵੀ ਸਕੂਲ ਦੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਇਸੇ ਤਰ੍ਹਾਂ ਹਰ ਸੰਭਵ ਸਹਿਯੋਗ ਦਿੰਦਾ ਰਹੇਗਾ। ਇਸ ਮੌਕੇ ਸਕੱਤਰ ਐਮ.ਜੇ.ਐਫ. ਹਰਜੀਤ ਸਿੰਘ, ਖਜ਼ਾਨਚੀ ਡਾ: ਪ੍ਰਦੀਪ ਖੋਸਲਾ, ਪੀ.ਆਰ.ਓ. ਲਾਇਨ ਰਾਜੇਸ਼ ਵਰਮਾ, ਵਾਈਸ ਪ੍ਰਧਾਨ ਐਮ.ਜੇ.ਐਫ. ਲਾਇਨ ਇੰਦਰਜੋਤ ਸਿੰਘ ਅਤੇ ਲਾਈਨ ਕਰਣਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ ਜਗਨ ਨਾਥ ਵਧੀਆ ਵਿਭਾਗੀ ਸੇਵਾਵਾਂ ਦੇ ਚੱਲਦੇ ਸਨਮਾਨਿਤ ਅਗਲੀ ਖ਼ਬਰ ਰਾਜ ਹਸਪਤਾਲ ਐਮਰਜੈਂਸੀ ਸਿਹਤ ਸੰਭਾਲ ਲਈ ਵਚਨਬੱਧ
Ad Position 24