ਪਿੰਡਾਂ ਅਤੇ ਸ਼ਹਿਰਾਂ ਵਿਚ ਬਿਜਲੀ ਦੇ ਵਾਰ-ਵਾਰ ਕੱਟਾਂ ਨੇ ਲੋਕਾਂ ਦਾ ਜੀਵਨ ਕੀਤਾ ਦੁੱਭਰ
ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ’ਚ ਪਿੰਡਾਂ ਤੇ ਸ਼ਹਿਰਾਂ ਵਿਚ ਬਿਜਲੀ ਦੇ ਲੰਬੇ-ਲੰਬੇ ਕੱਟ ਦਿਨ ਅਤੇ ਰਾਤ ਵੇਲੇ ਲੱਗਣ ਕਰਕੇ ਹਾਹਾਕਾਰ ਮਚੀ ਹੈ ਤੇ ਦੁਖੀ ਲੋਕ ਪੰਜਾਬ ਸਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੋਸ ਰਹੇ ਹਨ । ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ( ਬ) ਕਮਲਜੀਤ ਚਾਵਲਾ, ਸਰਕਲ ਪ੍ਰਧਾਨ ਸਰਬਜੀਤ ਸਿੰਘ ਲਾਲੀਆ, ਪ੍ਰੀਤਮ ਸਿੰਘ, ਗੁਰਦੇਵ ਸਿੰਘ, ਜਨਕ ਰਾਜ ਸ਼ਰਮਾ ਤੇ ਸ਼ਹਿਰ ਵਾਸੀਆਂ ਤੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਜਲੀ ਸਪਲਾਈ 24 ਘੰਟੇ ਮੁਹੱਈਆ ਕਰਵਾਉਣ ਦੀ ਦੁਹਾਈ ਪਾ ਰਹੇ ਹਨ, ਪਰ ਉਸ ਦੇ ਉਲਟ ਬਿਜਲੀ ਨੇ ਗਰਮੀਆਂ ’ ਚ ਬਿਜਲੀ ਨਾ ਆਉਣ ਕਰਕੇ ਲੋਕਾਂ ਦਾ ਜੀਵਨ ਮੁਹਾਲ ਹੋਇਆ ਪਿਆ ਹੈ ।
ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ’ਚ ਪਿੰਡਾਂ ਤੇ ਸ਼ਹਿਰਾਂ ਵਿਚ ਬਿਜਲੀ ਦੇ ਲੰਬੇ-ਲੰਬੇ ਕੱਟ ਦਿਨ ਅਤੇ ਰਾਤ ਵੇਲੇ ਲੱਗਣ ਕਰਕੇ ਹਾਹਾਕਾਰ ਮਚੀ ਹੈ ਤੇ ਦੁਖੀ ਲੋਕ ਪੰਜਾਬ ਸਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੋਸ ਰਹੇ ਹਨ । ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ( ਬ) ਕਮਲਜੀਤ ਚਾਵਲਾ, ਸਰਕਲ ਪ੍ਰਧਾਨ ਸਰਬਜੀਤ ਸਿੰਘ ਲਾਲੀਆ, ਪ੍ਰੀਤਮ ਸਿੰਘ, ਗੁਰਦੇਵ ਸਿੰਘ, ਜਨਕ ਰਾਜ ਸ਼ਰਮਾ ਤੇ ਸ਼ਹਿਰ ਵਾਸੀਆਂ ਤੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਜਲੀ ਸਪਲਾਈ 24 ਘੰਟੇ ਮੁਹੱਈਆ ਕਰਵਾਉਣ ਦੀ ਦੁਹਾਈ ਪਾ ਰਹੇ ਹਨ, ਪਰ ਉਸ ਦੇ ਉਲਟ ਬਿਜਲੀ ਨੇ ਗਰਮੀਆਂ ’ ਚ ਬਿਜਲੀ ਨਾ ਆਉਣ ਕਰਕੇ ਲੋਕਾਂ ਦਾ ਜੀਵਨ ਮੁਹਾਲ ਹੋਇਆ ਪਿਆ ਹੈ । ਉਨ੍ਹਾਂ ਕਿਹਾ ਕਿ ਬਜ਼ੁਰਗ, ਬਿਮਾਰ ਬੱਚੇ ਤੇ ਜਨਤਾ ਦਾ ਦਿਨ-ਰਾਤ ਕੱਢਣਾ ਔਖਾ ਹੋਇਆ ਪਿਆ ਹੈ । ਉਨ੍ਹਾਂ ਦੱਸਿਆ ਕਿ ਇਹ ਮਾਮਲਾ ਬਿਜਲੀ ਦੇ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਲਿਆਉਣ ਦੇ ਬਾਵਜੂਦ ਵੀ ਬਿਜਲੀ ਦੇ ਕੱਟਾਂ ਦਾ ਕੋਈ ਹੱਲ ਨਹੀਂ ਹੋ ਰਿਹਾ । ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਜਲੀ ਸਪਲਾਈ ਨਿਰਵਿਘਨ ਮੁਹੱਈਆ ਕਰਵਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲ ਸਕੇ ।