ਨਬੀਪੁਰ ਕਾਲੋਨੀ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਰਮਨ ਬਹਿਲ ਨੇ ਕੀਤੀ ਪੂਰੀ
ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਨਬੀਪੁਰ ਕਾਲੋਨੀ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਗੰਭੀਰ ਸਮੱਸਿਆ ਦਾ ਹੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਨਬੀਪੁਰ ਕਾਲੋਨੀ ਵਿਚ ਘਰਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਰਸਤੇ ਅਨੁਸਾਰ ਸਿਫਟ ਕਰਨ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ । ਬਿਜਲੀ ਵਿਭਾਗ ਵਲੋਂ ਇਸ ਕੰਮ ਨੂੰ ਵਿਧੀਵਤ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ।
ਘ
ਘਰਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਲਾਈਨਾਂ ਨੂੰ ਰਸਤੇ ਅਨੁਸਾਰ ਸ਼ਿਫਟ ਕਰਨ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਰਮਨ ਬਹਿਲ ਅਤੇ ਹੋਰ ਆਗੂ। ਤਸਵੀਰ: ਵਿਸ਼ਾਲ ਮੁੰਨਾ
29-08-2026
ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਨਬੀਪੁਰ ਕਾਲੋਨੀ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਗੰਭੀਰ ਸਮੱਸਿਆ ਦਾ ਹੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਨਬੀਪੁਰ ਕਾਲੋਨੀ ਵਿਚ ਘਰਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਰਸਤੇ ਅਨੁਸਾਰ ਸਿਫਟ ਕਰਨ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਗਈ । ਬਿਜਲੀ ਵਿਭਾਗ ਵਲੋਂ ਇਸ ਕੰਮ ਨੂੰ ਵਿਧੀਵਤ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ । ਪੰਜਾਬ ਨਿਰਮਾਣ ਯੋਜਨਾ ਅਧੀਨ ਪੰਜਾਬ ਸਰਕਾਰ ਵਲੋਂ ਨਬੀਪੁਰ ਕਾਲੋਨੀ ’ਚ ਘਰਾਂ ਉੱਪਰੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਲਾਈਨਾਂ ਨੂੰ ਸ਼ਿਫਟ ਕਰਨ ਲਈ ਲਗਪਗ 33 ਲੱਖ ਰੁਪਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਬਿਜਲੀ ਬੋਰਡ) ਨੂੰ ਜਮ੍ਹਾਂ ਕਰਵਾ ਦਿੱਤੇ ਗਏ ਹਨ । ਇਹ ਰਕਮ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਲੋਕਾਂ ਦੀ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਜਾਰੀ ਕਰਵਾਈ ਗਈ ਹੈ । ਰਮਨ ਬਹਿਲ ਨੇ ਕਿਹਾ ਕਿ ਨਬੀਪੁਰ ਕਾਲੋਨੀ, ਜੋ ਵਾਰਡ ਨੰਬਰ-21 ਦਾ ਹਿੱਸਾ ਹੈ, ਲਗਭਗ 15 ਤੋਂ 20 ਸਾਲ ਪੁਰਾਣੀ ਹੈ, ਜਦਕਿ ਇੱਥੋਂ ਲੰਘ ਰਹੀਆਂ ਬਿਜਲੀ ਦੀਆਂ ਲਾਈਨਾਂ ਲਗਪਗ 30 ਤੋਂ 35 ਸਾਲ ਪੁਰਾਣੀਆਂ ਹਨ । ਇਨ੍ਹਾਂ ਲਾਈਨਾਂ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਸੀ । ਉਨ੍ਹਾਂ ਕਿਹਾ ਕਿ ਪ੍ਰੋਜੈਕਟ ਮੁਕੰਮਲ ਹੋਣ ਨਾਲ ਨਬੀਪੁਰ ਕਾਲੋਨੀ ਦੇ ਲਗਭਗ 200 ਤੋਂ 300 ਘਰਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ । ਉਨ੍ਹਾਂ ਦੱਸਿਆ ਕਿ 11 ਕੇ.ਵੀ ਫੀਡਰ ਜਾਪੂਵਾਲ ਤੇ 11 ਕੇ.ਵੀ. ਸਾਧੂ ਚੱਕ ਨੂੰ ਸ਼ੁਟ ਕਰਨ ਲਈ ਲਗਪਗ 7 ਲੱਖ 8 ਹਜ਼ਾਰ 814 ਰੁਪਏ, 11 ਕੇ.ਵੀ. ਫੀਡਰ ਕਾਲਾ ਨੰਗਲ ਤੇ 11 ਕੇ.ਵੀ. ਪੀਰਾਂ ਬਾਗ ਨੂੰ ਸਿਫਟ ਕਰਨ ਲਈ ਲਗਭਗ 13 ਲੱਖ 48 ਹਜ਼ਾਰ 65 ਰੁਪਏ, ਜਦਕਿ 11 ਕੇ.ਵੀ. ਫੀਡਰ ਮੀਰਪੁਰ, 11 ਕੇ.ਵੀ. ਬਥਵਾਲਾ ਤੇ 11 ਕੇ.ਵੀ. ਗੱਤਾ ਫੈਕਟਰੀ ਨਾਲ ਸਬੰਧਿਤ ਲਾਈਨਾਂ ਨੂੰ ਸਿਫਟ ਕਰਨ ਲਈ ਲਗਭਗ 12 ਲੱਖ 51 ਹਜ਼ਾਰ 219 ਰੁਪਏ ਖਰਚ ਕੀਤੇ ਜਾਣੇ ਹਨ । ਇਸ ਤਰ੍ਹਾਂ ਇਨ੍ਹਾਂ ਕੰਮਾਂ ਦੀ ਕੁੱਲ ਲਾਗਤ ਲਗਭਗ 33 ਲੱਖ 8 ਹਜ਼ਾਰ 98 ਰੁਪਏ ਬਣਦੀ ਹੈ । ਨਬੀਪੁਰ ਕਾਲੋਨੀ ਦੇ ਵਸਨੀਕਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਲਈ ਖੁਸ਼ੀ ਪ੍ਰਗਟ ਕਰਦਿਆਂ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਇਹ ਸਮੱਸਿਆ ਲੰਬੇ ਸਮੇਂ ਤੋਂ ਉਨ੍ਹਾਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਸੀ ਅਤੇ ਹੁਣ ਕੰਮ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ । ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਸੰਗਠਨ ਪ੍ਰਧਾਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਭਾਰਤ ਭੂਸ਼ਣ ਸ਼ਰਮਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਨਬੀਪੁਰ, ਐਕਸੀਅਨ ਬਿਜਲੀ ਬੋਰਡ ਕੁਲਦੀਪ ਸਿੰਘ, ਐਸ.ਡੀ.ਓ. ਬਿਜਲੀ ਬੋਰਡ ਭੁਪਿੰਦਰ ਸਿੰਘ ਕਲੇਰ, ਸਿੱਖਿਆ ਹਲਕਾ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਹਨੀ ਬਹਿਲ, ਕਬੀਰ ਬਹਿਲ, ਬਾਵਾ ਬਹਿਲ, ਨਿੱਕੂ ਸ਼ੇਰਗਿੱਲ, ਸਰਪੰਚ ਪਿੰਡ ਬੱਬਰੀ, ਸੇਵਾ ਮੁਕਤ ਪ੍ਰਿੰਸੀਪਲ ਬਲਬੀਰ ਸਿੰਘ, ਪਰਮਜੀਤ ਸਿੰਘ ਨਾਬੀਪੁਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਅਹੁਦੇਦਾਰ, ਵਰਕਰ ਅਤੇ ਵਾਰਡ ਨੰਬਰ-21 ਅਤੇ 22 ਦੇ ਵਸਨੀਕ ਹਾਜ਼ਰ ਸਨ ।