ਸੰਸਕ੍ਰਿਤੀ ਸਾਹਨੀ ਸਕੂਲ ’ਚ ਰੱਖੜੀ ਦਾ ਤਿਉਹਾਰ ਮਨਾਇਆ
ਬਟਾਲਾ, 28 ਅਗਸਤ (ਸਤਿੰਦਰ ਸਿੰਘ)-ਸੰਸਕ੍ਰਿਤੀ ਸਾਹਨੀ ਸਕੂਲ ਬਟਾਲਾ ਵਿਖੇ ਪ੍ਰਿੰਸੀਪਲ ਅਮਲਾ ਸਾਹਨੀ ਦੀ ਅਗਵਾਈ ’ਚ ਸਕੂਲ ਦੇ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਪ੍ਰਿੰਸੀਪਲ ਸਾਹਨੀ ਨੇ ਵਿਦਿਆਰਥੀਆਂ ਨੂੰ ਭੈਣ-ਭਰਾ ਦੇ ਰਿਸ਼ਤੇ ਦੀ ਅਹਿਮੀਅਤ ਦੱਸਦਿਆਂ ਇਸ ਦੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਇਆ।
ਸੰਸਕ੍ਰਿਤੀ ਸਾਹਨੀ ਸਕੂਲ ਦੇ ਬੱਚੇ ਰੱਖੜੀ ਬੰਨ੍ਹਦੇ ਹੋਏ। ਤਸਵੀਰ : ਜਤਿੰਦਰ ਕੱਦ
29-08-2026