26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਿਵਲ ਸਰਜਨ ਫ਼ਾਜ਼ਿਲਕਾ ਵਲੋਂ 9 ਹਾਊਸ ਸਰਜਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Ad Position 21
No active advertisement
ਅਜੀਤ ਡੈਸਕ 31-01-2026
ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ 'ਚ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਫ਼ਾਜ਼ਿਲਕਾ ਵਲੋਂ 9 ਹਾਊਸ ਸਰਜਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ | ਇਨ੍ਹਾਂ 'ਚੋਂ 7 ਹਾਊਸ ਸਰਜਨ ਫ਼ਾਜ਼ਿਲਕਾ ਸਿਵਲ ਹਸਪਤਾਲ ਵਿਚ ਅਤੇ 2 ਹਾਊਸ ਸਰਜਨ ਅਬੋਹਰ ਸਿਵਲ ਹਸਪਤਾਲ ਵਿਚ ਆਪਣੀ ਡਿਊਟੀ ਨਿਭਾਉਣਗੇ | ਇਸ ਮੌਕੇ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸਮੇਂ ਸਿਰ, ਗੁਣਵੱਤਾ ਪੂਰਨ ਅਤੇ ਸੁਗਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਨਵੇਂ ਹਾਊਸ ਸਰਜਨਾਂ ਦੀ ਨਿਯੁਕਤੀ ਨਾਲ ਦੋਹਾਂ ਸਿਵਲ ਹਸਪਤਾਲਾਂ 'ਚ ਡਾਕਟਰੀ ਸੇਵਾਵਾਂ ਹੋਰ ਸੁਧਰਨਗੀਆਂ ਅਤੇ ਮਰੀਜ਼ਾਂ ਨੂੰ ਵਧੇਰੇ ਲਾਭ ਮਿਲੇਗਾ | ਸਿਵਲ ਸਰਜਨ ਨੇ ਦੱਸਿਆ ਕਿ ਨਿਯੁਕਤ ਕੀਤੇ ਗਏ ਸਾਰੇ ਹਾਊਸ ਸਰਜਨ ਆਪਣੀ ਐਮ. ਬੀ. ਬੀ. ਐੱਸ. ਦੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਹੁਣ ਹਸਪਤਾਲੀ ਸੇਵਾਵਾਂ ਵਿਚ ਪ੍ਰੈਕਟੀਕਲ ਤਜਰਬਾ ਹਾਸਿਲ ਕਰਨਗੇ | ਇਹ ਨੌਜਵਾਨ ਡਾਕਟਰ ਓ. ਪੀ. ਡੀ., ਐਮਰਜੈਂਸੀ ਸੇਵਾਵਾਂ, ਇਨਡੋਰ ਵਾਰਡਾਂ, ਮਰੀਜ਼ਾਂ ਦੀ ਨਿਗਰਾਨੀ, ਰਾਤ ਦੀ ਡਿਊਟੀ ਤੇ ਹੋਰ ਮੈਡੀਕਲ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਤੇ ਅਬੋਹਰ ਸਿਵਲ ਹਸਪਤਾਲਾਂ ਵਿਚ ਰੋਜ਼ਾਨਾ ਵੱਡੀ ਗਿਣਤੀ 'ਚ ਮਰੀਜ਼ ਇਲਾਜ ਲਈ ਆਉਂਦੇ ਹਨ | ਅਜਿਹੇ 'ਚ ਹਾਊਸ ਸਰਜਨਾਂ ਦੀ ਗਿਣਤੀ ਵਧਣ ਨਾਲ ਡਾਕਟਰਾਂ 'ਤੇ ਕੰਮ ਦਾ ਬੋਝ ਘਟੇਗਾ ਅਤੇ ਮਰੀਜ਼ਾਂ ਨੂੰ ਹੋਰ ਧਿਆਨ ਪੂਰਵਕ ਅਤੇ ਤੇਜ਼ ਇਲਾਜ ਮਿਲ ਸਕੇਗਾ | ਖ਼ਾਸ ਕਰਕੇ ਐਮਰਜੈਂਸੀ ਸੇਵਾਵਾਂ ਵਿਚ ਇਹ ਨਿਯੁਕਤੀਆਂ ਕਾਫ਼ੀ ਸਹਾਇਕ ਸਾਬਤ ਹੋਣਗੀਆਂ | ਸਿਵਲ ਸਰਜਨ ਨੇ ਨਿਯੁਕਤ ਹੋਏ ਹਾਊਸ ਸਰਜਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰੀ ਪੇਸ਼ਾ ਸੇਵਾ ਅਤੇ ਸਮਰਪਣ ਦੀ ਮਿਸਾਲ ਹੈ | ਉਨ੍ਹਾਂ ਨੇ ਹਦਾਇਤ ਦਿੱਤੀ ਕਿ ਸਾਰੇ ਹਾਊਸ ਸਰਜਨ ਮਰੀਜ਼ਾਂ ਨਾਲ ਸਨਮਾਨਜਨਕ ਵਿਵਹਾਰ ਰੱਖਣ, ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਤੇ ਆਪਣੀ ਡਿਊਟੀ ਨਿਸ਼ਠਾ ਨਾਲ ਨਿਭਾਉਣ | ਅੰਤ 'ਚ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਜ਼ਿਲ੍ਹੇ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਜਿਹੀਆਂ ਨਿਯੁਕਤੀਆਂ ਜਾਰੀ ਰਹਿਣਗੀਆਂ, ਤਾਂ ਜੋ ਜ਼ਿਲ੍ਹਾ ਫ਼ਾਜ਼ਿਲਕਾ ਦੇ ਲੋਕਾਂ ਨੂੰ ਆਪਣੇ ਇਲਾਕੇ ਵਿਚ ਹੀ ਬਿਹਤਰ ਅਤੇ ਭਰੋਸੇਯੋਗ ਸਿਹਤ ਸਹੂਲਤਾਂ ਮਿਲ ਸਕਣ | ਇਸ ਦੌਰਾਨ ਸਟੈਨੋ ਰੋਹਿਤ ਸਚਦੇਵਾ ਮੋਹਿਤ ਭਟੇਜਾ ਮਾਸ ਮੀਡੀਆ ਬਰਾਂਚ ਤੋਂ ਦਿਵੇਸ਼ ਕੁਮਾਰ ਅਤੇ ਈਸ਼ਵਰ ਸਿੰਘ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਨੂੰ ਯਾਦ ਕਰਨਾ ਬਣਦਾ ਹੈ ਸਾਡਾ ਫਰਜ਼-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਿੰਡ ਮਹਾਲਮ 'ਚ 3 ਘਰਾਂ 'ਚੋਂ 3200 ਲੀਟਰ ਲਾਹਣ ਬਰਾਮਦ
Ad Position 24