ਫ਼ਾਜ਼ਿਲਕਾ, 27 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਫੇਰਬਦਲ ਤਹਿਤ ਸਦਰ ਥਾਣਾ ਫ਼ਾਜ਼ਿਲਕਾ ਦੇ ਐੱਸ.ਐੱਚ.ਓ.ਪਰਗਟ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ 'ਤੇ ਹਰਦੇਵ ਸਿੰਘ ਬੇਦੀ ਨੂੰ ਨਵਾਂ ਐੱਸ.ਐੱਚ.ਓ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੇ ਅੱਜ ਅਧਿਕਾਰਤ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਬੇਦੀ ਪਹਿਲਾਂ ਵੀ ਇਸੇ ਥਾਣੇ ਵਿਚ ਸੇਵਾਵਾਂ ਨਿਭਾ ਰਹੇ ਸਨ ਪਰ 16 ਜਨਵਰੀ ਨੂੰ ਹੋਈ ਬਦਲੀ ਦੌਰਾਨ ਉਨ੍ਹਾਂ ਨੂੰ ਥਾਣਾ ਖੂਈ ਖੇੜਾ ਭੇਜ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗਾ ਪਰਗਟ ਸਿੰਘ ਨੂੰ ਸਦਰ ਥਾਣੇ ਦੀ ਕਮਾਨ ਸੌਂਪੀ ਗਈ ਸੀ | ਹੁਣ ਕਰੀਬ ਸਵਾ ਦੋ ਮਹੀਨਿਆਂ ਬਾਅਦ ਦੋਵਾਂ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿਚ ਮੁੜ ਅਦਲਾ-ਬਦਲੀ ਕੀਤੀ ਗਈ ਹੈ |