07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਿਗਿਆਨ ਮੇਲੇ ’ਚ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ)- ਅਖਿਲ ਭਾਰਤੀ ਸਿੱਖਿਆ ਸੰਸਥਾਨ ‘ਵਿੱਦਿਆ ਭਾਰਤੀ’ ਵਲੋਂ ਅਬੋਹਰ ਵਿਖੇ ਵਿਭਾਗ ਪੱਧਰੀ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿਗਿਆਨ ਮੇਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ, ਫ਼ਾਜ਼ਿਲਕਾ ਦੇ 12 ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 07-10-2026
ਫ਼ਾਜ਼ਿਲਕਾ, 6 ਅਕਤੂਬਰ (ਦਵਿੰਦਰ ਪਾਲ ਸਿੰਘ)- ਅਖਿਲ ਭਾਰਤੀ ਸਿੱਖਿਆ ਸੰਸਥਾਨ ‘ਵਿੱਦਿਆ ਭਾਰਤੀ’ ਵਲੋਂ ਅਬੋਹਰ ਵਿਖੇ ਵਿਭਾਗ ਪੱਧਰੀ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿਗਿਆਨ ਮੇਲੇ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ, ਫ਼ਾਜ਼ਿਲਕਾ ਦੇ 12 ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ਪਹਿਲੇ ਅਤੇ 3 ਦੂਜੇ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ਼ਿਸ਼ੂ ਵਰਗ ਦੇ ਸਾਇੰਸ ਕੁਇਜ਼ ਮੁਕਾਬਲੇ ਵਿਚ ਕਬੀਰ, ਮ੍ਰਿਤੁੰਜੇ ਅਤੇ ਵਿਨਾਇਕ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਇਸੇ ਵਰਗ ਦੇ ਪੇਪਰ ਪ੍ਰੈਜ਼ੈਂਟੇਸ਼ਨ ਮੁਕਾਬਲੇ ਵਿਚ ਸ਼ਿਵਾਂਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਲ ਵਰਗ ਦੇ ਸਾਇੰਸ ਕੁਇਜ਼ ਮੁਕਾਬਲੇ ਵਿਚ ਹਰਸ਼ਿਤਾ, ਸੁਵਿਧੀ ਤੇ ਤਨਵੀਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸੇ ਵਰਗ ਦੇ ਪੇਪਰ ਪ੍ਰੈਜ਼ੈਂਟੇਸ਼ਨ ਮੁਕਾਬਲੇ ਵਿਚ ਚਾਰਮੀ ਨੇ ਪਹਿਲਾ ਸਥਾਨ ਹਾਸਲ ਕੀਤਾ। ਕਿਸ਼ੋਰ ਵਰਗ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਪੇਪਰ ਪ੍ਰੈਜ਼ੈਂਟੇਸ਼ਨ ਮੁਕਾਬਲੇ ਵਿਚ ਇਸ਼ਿਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸਾਇੰਸ ਕੁਇਜ਼ ਮੁਕਾਬਲੇ ਵਿਚ ਅੰਜਨੀ, ਪ੍ਰਿਯਾਂਸ਼ੀ ਅਤੇ ਯਸ਼ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਅਤੇ ਸਮੂਹ ਅਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫ਼ਲਤਾ ਉਨ੍ਹਾਂ ਦੀ ਅਣਥੱਕ ਮਿਹਨਤ, ਲਗਨ ਅਤੇ ਵਿਗਿਆਨ ਵਿਸ਼ੇ ਵਿਚ ਡੂੰਘੀ ਰੁਚੀ ਦਾ ਨਤੀਜਾ ਹੈ। ਪਹਿਲਾ ਪੁਰਸਕਾਰ ਜਿੱਤਣ ਵਾਲੇ ਸਾਰੇ ਵਿਦਿਆਰਥੀ ਹੁਣ ਸੂਬਾ (ਪ੍ਰਾਂਤ) ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਜਾਣਗੇ। ਸਕੂਲ ਪਰਿਵਾਰ ਨੇ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਆਗਾਮੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪਿੰਡ ਹਿੰਮਤਪੁਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ 11 ਵੇਂ ਵਿਸ਼ਾਲ ਸੰਕੀਰਤਨ ’ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ
Ad Position 24