15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਿਊ ਅੰਮਿ੍ਤਸਰ ਵਿਖੇ ਔਰਤਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Ad Position 21
No active advertisement
ਅਜੀਤ ਡੈਸਕ 01-01-2026
ਸੁਲਤਾਨਵਿੰਡ, 31 ਦਸੰਬਰ (ਗੁਰਨਾਮ ਸਿੰਘ ਬੁੱਟਰ)-ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਾ ਮਿਲਣ ਤੇ ਅੱਜ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਸ਼ਿਵਾਨੀ ਸ਼ਰਮਾ ਦੀ ਅਗਵਾਈ ਹੇਠ ਨਿਊ ਅੰਮਿ੍ਤਸਰ ਮੇਨ ਗੇਟ 'ਤੇ ਭਗਵੰਤ ਮਾਨ ਸਰਕਾਰ ਦਾ ਫੂਕਿਆ ਗਿਆ ਪੁਤਲਾ | ਇਸ ਮੌਕੇ ਗੱਲਬਾਤ ਕਰਦਿਆਂ ਸ਼ਿਵਾਨੀ ਸ਼ਰਮਾ ਨੇ ਭਗਵੰਤ ਮਾਨ ਨੂੰ ਵੋਟਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੀਆਂ ਔਰਤਾਂ ਨੂੰ ਸਰਕਾਰ ਵਲੋਂ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ਵਿਚ ਇਕ ਇਕ ਹਜ਼ਾਰ ਰੁਪਏ ਮਿਲਿਆ ਕਰੇਗਾ ਜੋ ਝੂਠ ਤੋਂ ਸਿਵਾਏ ਕੁਝ ਨਹੀਂ ਮਿਲਿਆ ਸ਼ਿਵਾਨੀ ਸ਼ਰਮਾ ਨੇ ਕਿਹਾ ਕਿ ਸਾਡੇ ਤਿੰਨ ਸਾਲ ਦੇ ਕਰੀਬ ਸਮੇਂ ਤੋਂ ਉਪਰ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਔਰਤ ਨੂੰ ਇਕ ਚੁਆਨੀ ਤੱਕ ਨਹੀਂ ਮਿਲੀ ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਦੀ ਸਰਕਾਰ ਨੇ ਔਰਤਾਂ ਨਾਲ ਇਹੋ ਜਿਹੇ ਝੂਠੇ ਵਾਅਦੇ ਕਰਨੇ ਸਨ ਤਾਂ ਫਿਰ ਔਰਤਾਂ ਨੂੰ ਲਾਰਿਆਂ ਵਿਚ ਕਿਉਂ ਰੱਖਿਆ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਨਾ ਬੁਢਾਪਾ ਪੈਨਸ਼ਨਾ, ਨਾ ਵਿਧਵਾ ਪੈਨਸ਼ਨਾਂ ਅਤੇ ਨਾ ਹੀ ਗਰੀਬਾਂ ਨੂੰ ਮਿਲਣ ਵਾਲੀ ਕਣਕ ਮਿਲੀ ਹੈ ਜੋ ਕਿ ਲੋਕਾ ਦਾ ਇਸ ਸਰਕਾਰ ਤੋਂ ਮਨ ਉਠ ਚੁਕਿਆ ਹੈ | ਉਨ੍ਹਾਂ ਕਿਹਾ ਜਾਂ ਤਾਂ ਸਰਕਾਰ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਂਦੇ ਜਾ ਫਿਰ ਔਰਤਾਂ ਤੋਂ ਮੁਆਫੀ ਮੰਗੇ ਕਿ ਔਰਤਾਂ ਨਾਲ ਇੱਕ ਇੱਕ ਹਜ਼ਾਰ ਰੁਪਏ ਦਾ ਵਾਅਦਾ ਝੂਠਾ ਕੀਤਾ ਸੀ ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਦੀਆਂ ਔਰਤਾਂ ਸਰਕਾਰ ਖਿਲਾਫ ਸੜਕਾ 'ਤੇ ਆਉਣ ਲਈ ਮਜਬੂਰ ਹੋਣਗੀਆਂ, ਔਰਤਾਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਅੰਮਿ੍ਤਸਰ ਜਲੰਧਰ ਹਾਈਵੇ ਜਾਮ ਵੀ ਕੀਤਾ ਗਿਆ | ਜਿੱਥੇ ਰਾਹਗੀਰਾਂ ਨੂੰ ਆਉਣ ਜਾਣ ਲਈ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ | ਇਸ ਮੌਕੇ ਐਡਵੋਕੇਟ ਸੰਦੀਪ ਸ਼ਰਮਾ, ਸੀਮਾ ਲੁਥਰਾ, ਪ੍ਰਮਜੀਤ ਕੌਰ, ਸੋਨੀਆ, ਰਾਧਿਕਾ ਸ਼ਰਮਾ, ਦਲਜੀਤ ਕੌਰ, ਰੀਨਾ ਚੋਪੜਾ, ਜੂਵੀ ਮਲਹੋਤਰਾ, ਪ੍ਰੀਆ, ਗੁਰਜੀਤ ਕੌਰ, ਪੂਜਾ ਰਾਣੀ, ਗੋਗਾ ਪ੍ਰਧਾਨ, ਮਹਿਕ, ਬੇਵੀ ਕਲਿਆਣ, ਸ਼ੋਭਾ ਭਾਰਦਵਾਜ, ਵੀਨਾ ਦੇਵੀ, ਰਾਜ ਕੌਰ, ਕ੍ਰਿਸ਼ਨਾ, ਸਰਬਜੀਤ ਕੌਰ, ਸੁਖਵਿੰਦਰ ਕੌਰ, ਸਵਿਤਾ ਰਾਣੀ, ਮਰੀਅਮ, ਕੁਲਵੰਤ ਕੌਰ, ਕਸ਼ਮੀਰ ਕੌਰ, ਬਿਮਲਾ ਦੇਵੀ, ਰਮਨਦੀਪ ਕੌਰ, ਦਲਬੀਰ ਕੌਰ, ਕਿਰਨ ਕੌਰ, ਸੀਮਾ, ਡੋਲੀ, ਪ੍ਰਵੀਨ ਕੌਰ ਸਮੇਤ ਭਾਰੀ ਗਿਣਤੀ ਵਿੱਚ ਔਰਤਾ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ 'ਚ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਸੁਰੱਖਿਆ ਪ੍ਰਬੰਧ ਸਖ਼ਤ <br/> ਅਗਲੀ ਖ਼ਬਰ ਕੰਬੋਅ ਪੁਲਿਸ ਵਲੋਂ ਦੋ 32 ਬੋਰ ਪਿਸਟਲ ਅਤੇ ਰੌਂਦਾਂ ਸਮੇਤ ਇਕ ਕਾਬੂ
Ad Position 24