15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅੰਮਿ੍ਤਸਰ 'ਚ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਸੁਰੱਖਿਆ ਪ੍ਰਬੰਧ ਸਖ਼ਤ <br/>

Ad Position 21
No active advertisement
ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਜਦੋਂ ਕਿ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਗੁਰੂ ਘਰ ਦਰਸ਼ਨਾ ਲਈ ਪੁੱਜ ਹਨ ਤੇ ਉੁਹ ਇਥੇ ਨਤਮਸਤਕ ਹੋਣ ਉਪਰੰਤ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ, ਉਥੇ ਨਵੇਂ ਸਾਲ ਦਾ ਸਵਾਗਤ ਤੇ ਖਾਣ-ਪੀਣ ਦੇ ਸ਼ੌਕੀਨ ਇਥੇ ਨਵੇਂ ਨਵੇਂ ਹੋਟਲਾਂ ਤੇ ਮਾਲਜ਼ 'ਚ ਜਾ ਕੇ ਨਵਾਂ ਸਾਲ ਮਨਾਉਣ ਲਈ ਜਾ ਰਹੇ ਹਨ ਜਿੱਥੇ ਬੀਤੇ ਦਿਨਾਂ ਤੋਂ ਹੀ ਪਾਰਟੀਆਂ ਬੁੱਕ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਹ ਤਾਦਾਦ 'ਚ ਜਿਆਦਾਤਰ ਨੌਜਵਾਨ ਜੋੜੇ ਹੀ ਸ਼ਾਮਿਲ ਹਨ | ਰਣਜੀਤ ਐਵੀਨਿਊ ਦੇ ਹੋਟਲ ਤੇ ਡਾਂਸ ਬਾਰ ਨਵਾਂ ਸਾਲ ਮਨਾਉਣ ਵਾਲਿਆਂ ਲਈ ਜ਼ਸਨਾਂ ਦਾ ਨਵਾਂ ਅੱਡਾ ਉਭਰ ਕੇ ਸਾਹਮਣੇ ਆਇਆ ਹੈ | ਇਸ ਤੋਂ ਇਲਾਵਾ ਲਾਰੈਂਸ ਰੋਡ, ਕੁਈਨਜ਼ ਰੋਡ ਆਦਿ ਹੋਟਲਾਂ 'ਚ ਵੀ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਹਨ | ਪੁਲਿਸ ਵਲੋਂ ਸ਼ਹਿਰ ਦੇ ਪੌਸ਼ ਖੇਤਰਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਸ਼ਹਿਰ 'ਚ ਰਾਤ ਸਮੇਂ ਵੱਡੀ ਤਾਦਾਦ 'ਚ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਬਲੈਕ ਕਮਾਂਡੋਂ ਤੇ ਸਵੈਟ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ | ਹੁੱਲੜਬਾਜ਼ਾਂ ਨਾਲ ਨਜਿਠੱਣ ਲਈ ਪੁਲਿਸ ਪੁੂਰੀ ਤਰ੍ਹਾਂ ਮੁਸਤੈਦ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਪੁੱਜੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਵਲੋਂ ਹੁਲੜਬਾਜ਼ਾਂ ਜਾਂ ਸ਼ਰਾਬ ਪੀ ਕੇ ਖ਼ਰਾਬੀ ਕਰਨ ਵਾਲਿਆਂ ਨਾਲ ਨਜਿੱਠਣ ਲਈ ਵੀ ਵਿਸ਼ੇਸ ਟੀਮਾਂ ਗਠਿਤ ਕੀਤੀਆਂ ਗਈਆਂ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਲੋਕਾਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ <br/> ਅਗਲੀ ਖ਼ਬਰ ਨਿਊ ਅੰਮਿ੍ਤਸਰ ਵਿਖੇ ਔਰਤਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Ad Position 24