ਅੰਮਿ੍ਤਸਰ, 21 ਫਰਵਰੀ (ਰੇਸ਼ਮ ਸਿੰਘ)- ਹਰ ਸਾਲ ਦੀ ਤਰ੍ਹਾਂ ਮਾਤਾ ਲਾਲ ਦੇਵੀ ਜੀ ਦਾ ਜਨਮ ਦਿਨ ਇਥੇ ਮਾਤਾ ਲਾਲ ਭਵਾਨੀ ਟਰੱਸਟ ਵਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ 'ਚ ਸਾਬਕਾ ਉਪ ਮੁਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕੇਕ ਕੱਟ ਕੇ ਮਾਤਾ ਲਾਲ ਦੇਵੀ ਦੀ ਪ੍ਰਤਿਮਾ ਨੂੰ ਭੇਂਟ ਕੀਤਾ ਤੇ ਸ੍ਰੀ ਸੋਨੀ ਨੇ ਕਿਹਾਕਿ ਉਹ ਅੱਜ ਜਿਸ ਵੀ ਮੁਕਾਮ 'ਤੇ ਹਨ ਉਨ੍ਹਾਂ ਪਿੱਛੇ ਮਾਤਾ ਲਾਲ ਦੇਵੀ ਦਾ ਆਸ਼ੀਰਦਵਾਰ ਹੈ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮੇਸ਼ਾ ਹੀ ਮਾਤਾ ਰਾਣੀ ਦੀ ਕ੍ਰਿਪਾ ਰਹੀ ਹੈ | ਉਨ੍ਹਾਂ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਵੀ ਮਾਤਾ ਜੀ ਦੇ ਆਸ਼ੀਰਵਾਦ ਨਾਲ ਹੀ ਕੀਤੀ | ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਪਵਨ ਕੁਮਾਰ ਪੰਮਾ, ਸੰਜੀਵ ਟਾਂਗਰੀ, ਉਮਟ ਪਰਿਵਾਰ ਆਦਿ ਹਾਜ਼ਰ ਸਨ |