ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਤਸ਼ਾਹੀ ਨੌਵੀਂ, ਸ੍ਰੀ ਚੋਲਾ ਸਾਹਿਬ, ਪਿੰਡ ਕਾਲੇਕੇ ਵਿਖੇ ਸਲਾਨਾ ਜੋੜ ਮੇਲੇ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਅਨਾਜ ਮੰਡੀ ਦੇ ਖੁੱਲ੍ਹੇ ਮੈਦਾਨ 'ਚ ਲਗਾਏ ਗਏ ਪੰਡਾਲ਼ ਵਿਚ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਪੰਥ ਦੇ ਮਹਾਨ ਕਵੀਸ਼ਰ ਜਥੇ ਭਾਈ ਸੁਲੱਖਣ ਸਿੰਘ ਰਿਆੜ, ਜਥੇਦਾਰ ਹੀਰਾ ਸਿੰਘ ਸਭਰਾਵਾਂ ਵਾਲੇ, ਜਥੇਦਾਰ ਅਵਤਾਰ ਸਿੰਘ, ਭਾਈ ਦਿਲਬਾਗ ਸਿੰਘ ਕਾਲੇਕੇ ਸਮੇਤ ਉੱਚ ਕੋਟੀ ਦੇ ਢਾਡੀ, ਕਵੀਸ਼ਰ ਅਤੇ ਪ੍ਰਚਾਰਕ ਸਾਹਿਬਾਨ ਨੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ, ਅਮਰਜੀਤ ਸਿੰਘ ਅਕਾਊਾਟੈਂਟ, ਬਾਬਾ ਗੁਰਦਿਆਲ ਸਿੰਘ ਗੁਰਦੁਆਰਾ ਰੋੜੀ ਸਾਹਿਬ ਕਾਰ ਸੇਵਾ ਵਾਲੇ, ਇੰਚਾਰਜ ਕੁਲਦੀਪ ਸਿੰਘ ਕਾਲੇਕੇ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ | ਸਟੇਜ 'ਤੇ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸੁਰਜੀਤ ਸਿੰਘ ਖੂਹ ਵਾਲੇ, ਸੁਖਵਿੰਦਰ ਸਿੰਘ ਚਾਹਲ, ਸਤਿਨਾਮ ਸਿੰਘ, ਸੁਖਦੇਵ ਸਿੰਘ ਕਾਲੇਕੇ, ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ, ਅਮਰਜੀਤ ਸਿੰਘ ਕਾਲੇਕੇ, ਮਲਕੀਅਤ ਸਿੰਘ, ਇੰਦਰਬੀਰ ਸਿੰਘ ਕੈਨੇਡਾ, ਭੁਪਿੰਦਰ ਸਿੰਘ ਕਾਲੇਕੇ ਸਮੇਤ ਵੱਡੀ ਗਿਣਤੀ ਵਿਚ ਨਗਰ ਵਾਸੀ ਹਾਜ਼ਰ ਹੋਏ | ਸਟੇਜ ਸਕੱਤਰ ਦੀ ਸੇਵਾ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਬਾਬਾ ਬਕਾਲਾ ਸਾਹਿਬ ਨੇ ਬਾਖੂਬੀ ਨਿਭਾਈ | ਸਰਪੰਚ ਗੁਰਚਰਨ ਸਿੰਘ ਰਾਣਾ ਨੇ ਦੱਸਿਆ ਕਿ ਜੋੜ ਮੇਲੇ ਸੰਬੰਧੀ 29 ਮਾਰਚ ਨੂੰ ਬਾਬਾ ਨਰ ਸਿੰਘ ਜੀ ਦੀ ਯਾਦ ਵਿਚ ਪੰਜਵਾਂ ਕਬੱਡੀ ਕੱਪ ਖੇਡਿਆ ਜਾਵੇਗਾ | ਇਹ ਕਬੱਡੀ ਕੱਪ ਵਿਚ ਨਾਨਕਸਰ ਕਬੱਡੀ ਕੱਪ ਗੁਰਦਾਸਪੁਰ, ਚੋਹਲਾ ਸਾਹਿਬ ਕਬੱਡੀ ਕੱਪ ਕਲੱਬ, ਬਾਬਾ ਫਰੀਦ ਕਬੱਡੀ ਕਲੱਬ, ਮਾਲਵਾ ਲਾਈਨਜ਼ ਕਬੱਡੀ ਕਲੱਬ ਦੀਆਂ ਟੀਮਾਂ ਹਿੱਸਾ ਲੈਣਗੀਆਂ |