ਚੌਂਕ ਮਹਿਤਾ, 28 ਮਾਰਚ (ਧਰਮਿੰਦਰ ਸਿੰਘ ਭੰਮਰਾ)-ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜੀਏਟ ਮਹਿਤਾ ਦੇ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ | ਸਕੂਲ ਦੇ ਵਿਦਿਆਰਥੀਆਂ ਨੇ ਪ੍ਰੀਖਿਆ 'ਚ ਬਹੁਤ ਹੀ ਪ੍ਰਸ਼ੰਸਾਯੋਗ ਪ੍ਰਦਰਸ਼ਨ ਕੀਤਾ | ਜਿਸ ਵਿਚ ਨੌਵੀਂ ਜਮਾਤ ਦੀ ਸ਼ੁਭਨੀਤ ਕੌਰ, ਪਵਨਜੀਤ ਸਿੰਘ ਅਤੇ ਪਵਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ 11ਵੀਂ ਜਮਾਤ ਕਾਮਰਸ ਸਟਰੀਮ ਵਿਚ ਮਹਿਕਪ੍ਰੀਤ ਕੌਰ, ਅਭਿਜੋਤ ਕੌਰ, ਗੁਰਪ੍ਰੀਤ ਸਿੰਘ; ਨਾਨ ਮੈਡੀਕਲ ਸਟਰੀਮ ਵਿਚ ਸਾਹਿਲਪ੍ਰੀਤ ਕੌਰ, ਅਵਨੀਤ ਸਿੰਘ, ਕੋਮਲਪ੍ਰੀਤ ਕੌਰ; ਮੈਡੀਕਲ ਸਟਰੀਮ ਵਿਚ ਅਵਲੀਨ ਕੌਰ ਤੇ ਜਸਕਰਨ ਸਿੰਘ, ਭਾਵਨਾ ਸ਼ਰਮਾ, ਦਮਨਪ੍ਰੀਤ ਕੌਰ ਤੇ ਸਾਹਿਬਨਦੀਪ ਕੌਰ, ਪਵਨਦੀਪ ਕੌਰ, ਰਵਨੀਤ ਕੌਰ ਅਤੇ ਇਸੇ ਤਰ੍ਹਾਂ ਆਰਟਸ ਸਟਰੀਮ ਵਿਚ ਨਵਨੀਤ ਕੌਰ, ਰਵਨੀਤ ਕੌਰ, ਸ਼ੁਭਕਰਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਦਰਜਾ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸੁਖਦੇਵ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਇਸ ਉਪਰੰਤ ਸਕੂਲ ਦੇ ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਅਤੇ ਸਟਾਫ ਮੈਂਬਰਾਂ ਨੇ ਸਕੂਲ ਦੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ | ਪਿ੍ੰਸੀਪਲ ਸਾਹਿਬ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਭਵਿੱਖ ਵਿਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ | ਇਸ ਸੁਭਾਗੇ ਮੌਕੇ ਤੇ ਪਿ੍ੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪਿ੍ੰਸੀਪਲ ਡਾ: ਜਤਿੰਦਰ ਸ਼ਰਮਾ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਸੁਖਦੇਵ ਸਿੰਘ, ਸੁਖਜੀਤ ਸਿੰਘ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |