ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਅੱਜ ਆਮ ਆਦਮੀ ਪਾਰਟੀ ਵਲੋਂ ਅੰਮਿ੍ਤਸਰ ਦੇ ਲੀਗਲ ਵਿੰਗ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ | ਇਸ ਦੌਰਾਨ ਵਿਧਾਇਕਾ ਜੀਵਨਜੋਤ ਕੌਰ ਨੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਨਵੀਂ ਟੀਮ ਕਾਨੂੰਨੀ ਮੋਰਚੇ 'ਤੇ ਪਾਰਟੀ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਵੇਗੀ | ਇਸ ਮੌਕੇ ਮਾਝਾ ਜ਼ੋਨ ਲੀਗਲ ਵਿੰਗ ਦੇ ਇੰਚਾਰਜ ਅਤੇ ਅਜਨਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਐਡਵੋਕੇਟ ਬਿਕੁਲ ਸ਼ਰਮਾ ਸੈਕਟਰੀ, ਐਡ. ਗੁਰਰਾਜਦੀਪ ਸਿੱਧੂ ਵਾਈਸ ਪ੍ਰਧਾਨ, ਐਡ: ਰਾਕੇਸ਼ ਕੁਮਾਰ ਬੱਸੀ, ਐਡ. ਮਨਪ੍ਰੀਤ ਸਿੰਘ ਐਡ. ਜਤਿੰਦਰ ਬੇਦੀ, ਐਡ. ਰਾਹੁਲ ਕਲਿਆਣ, ਐਡ. ਸੰਦੀਪ ਬਲੱਗਣ, ਐਡ. ਮਨਪ੍ਰੀਤ ਸਿੰਘ ਸੰਧੂ, ਐਡ. ਰੋਹਿਤ ਕੁਮਾਰ ਸਾਰੇ ਜੁਆਇੰਟ ਸਕੱਤਰ ਆਦਿ ਹਾਜ਼ਰ ਸਨ |