11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਨੇ ਸੱਤਾ ਧਿਰ 'ਤੇ ਗਲਤ ਵੋਟਾਂ ਬਣਾਉਣ ਦੇ ਲਗਾਏ ਕਥਿਤ ਦੋਸ਼ <br/>

Ad Position 21
No active advertisement
ਅਜੀਤ ਡੈਸਕ 25-04-2026
ਅਜਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਅੱਜ ਸ਼ਹਿਰ ਅੰਦਰ ਸਥਿਤ ਕਾਂਗਰਸ ਪਾਰਟੀ ਦੇ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸੱਤਾਧਾਰੀ ਧਿਰ ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਆਗਾਮੀ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਧਿਰ ਵੱਲੋਂ ਕਥਿਤ ਤੌਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਬਾਅ ਬਣਾ ਕੇ ਆਪਣੀ ਹਾਰ ਦੇ ਡਰੋਂ ਵੱਡੀ ਗਿਣਤੀ ਵਿਚ ਗਲਤ ਵੋਟਾਂ ਬਣਾਈਆਂ ਜਾ ਰਹੀਆਂ ਹਨ | ਉਨ•ਾਂ ਕਿਹਾ ਕਿ ਜੇਕਰ ਪੂਰੀ ਤਰ•ਾਂ ਸਹੀ ਵੋਟਾਂ ਬਣਦੀਆਂ ਹਨ ਤਾਂ ਇਨ•ਾਂ ਦੀ ਬੁਰੀ ਤਰ•ਾਂ ਹਾਰ ਹੋਵੇਗੀ | ਹਰਪ੍ਰਤਾਪ ਸਿੰਘ ਅਜਨਾਲਾ ਨੇ ਦੱਸਿਆ ਕਿ ਨਵੀਂ ਵਿਧਾਨ ਸਭਾ ਵੋਟਰ ਸੂਚੀ ਜੋ ਕਿ 1 ਜਨਵਰੀ 2026 ਨੂੰ ਛਪੀ ਹੈ ਉਸ ਵਿਚ ਕੁੱਲ ਨਵੀਆਂ ਵੋਟਾਂ ਬਣ ਗਈਆਂ ਹਨ ਤੇ ਹੁਣ ਉਸ ਵਿਚ ਸੋਧ ਕਰਨ ਦੇ ਸੰਬੰਧੀ ਨਵੀਆਂ ਵੋਟਾਂ ਬਣਾਉਣ ਤੇ ਕੱਟਣ ਦੇ ਨਾਂਅ ਤੇ ਧਾਂਦਲੀ ਕਰਨ ਦੀ ਪੂਰੀ ਤਰ•ਾਂ ਤਿਆਰੀ ਕੀਤੀ ਹੋਈ ਹੈ | ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਿਕ ਹਾਕਮ ਧਿਰ ਵਲੋਂ ਨਵੀਆਂ ਵੋਟਾਂ ਬਣਾਉਣ ਲਈ 2328 ਫਾਰਮ ਅਤੇ ਵੋਟਾਂ ਕੱਟਣ ਲਈ 1193 ਫਾਰਮ ਦਿੱਤੇ ਦਿੱਤੇ ਗਏ ਹਨ, ਹੈਰਾਨੀ ਵਾਲੀ ਗੱਲ ਹੈ ਕਿ ਥੋੜੇ ਦਿਨਾਂ ਵਿਚ ਹੀ ਇੰਨੀ ਵੱਡੀ ਗਿਣਤੀ ਵਿਚ ਵੋਟਾਂ ਦੀ ਗਿਣਤੀ ਕਿਸ ਤਰ•ਾਂ ਵੱਧ ਗਈ ਹੈ | ਉਨ•ਾਂ ਐਸ.ਡੀ.ਐਮ. ਅਜਨਾਲਾ, ਪ੍ਰਸ਼ਾਸਨ ਅਤੇ ਸੰਬੰਧਿਤ ਬੀ.ਐਲ.ਓਜ਼ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਉਹ ਆਪਣਾ ਕੰਮ ਬਿਲਕੁਲ ਸਹੀ ਤਰੀਕੇ ਨਾਲ ਤਸਦੀਕ ਕਰਕੇ ਕਰਨ ਨਹੀਂ ਤਾਂ ਉਨ•ਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ | ਹਰਪ੍ਰਤਾਪ ਸਿੰਘ ਅਜਨਾਲਾ ਨੇ ਹੋਰ ਕਥਿਤ ਦੋਸ਼ ਲਗਾਉਂਦਿਆਂ ਦੱਸਿਆ ਕਿ ਕਸਬੇ ਦੇ ਇੱਕ ਮੋਹਤਬਰ ਵਲੋਂ ਆਪਣੇ ਘਰ ਦੇ ਵਿਚ 23 ਵੋਟਾਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਹਨ, ਜੋ ਕਿ ਸਾਡੇ ਵਲੋਂ ਐਸ.ਡੀ.ਐਮ ਅਜਨਾਲਾ ਦੇ ਧਿਆਨ ਵਿਚ ਲਿਆਉਣ 'ਤੇ ਉਨ•ਾਂ ਨੇ ਵਿਸ਼ਵਾਸ ਦਿਵਾਇਆ ਕਿ ਨਵੀਆਂ ਵੋਟਾਂ ਬਣਾਉਣ ਤੇ ਕੱਟਣ ਦਾ ਕੰਮ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ ਤੇ ਕਿਸੇ ਵੀ ਵਰਗ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਵੋਟਾਂ ਬਣਾਉਣ ਸੰਬੰਧੀ ਇਕ ਨਵੀਂ ਚਾਰ ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਸ ਦੇ ਮੁਤਾਬਿਕ ਪੂਰੀ ਤਰ•ਾਂ ਸਹੀ ਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਜਾਵੇਗਾ | ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਸਬਾ ਅਜਨਾਲਾ ਦੇ ਪਿੰਡ ਭੱਖਾ ਸਿੰਘ ਹਰੀ ਸਿੰਘ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਹਾਕਮ ਧਿਰ ਵਲੋਂ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਇਸ ਪਿੰਡ ਦੇ ਲੋਕਾਂ ਨੂੰ ਕੋਈ ਇਤਲਾਹ ਕੀਤੇ ਬਿਨਾਂ ਧਾਂਦਲੀ ਕਰਦੇ ਹੋਏ 2 ਵਾਰਡਾਂ ਵਿਚ ਵੰਡ ਦਿੱਤਾ ਗਿਆ ਹੈ | ਉਨ•ਾਂ ਨੇ ਕਿਹਾ ਹੈ ਕਿ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਗਈ ਤਾਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਤੇ ਚੋਣ ਕਮਿਸ਼ਨਰ ਪੰਜਾਬ ਨੂੰ ਸ਼ਿਕਾਇਤ ਕਰਨ ਤੋਂ ਇਲਾਵਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਅਤੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਬਲਾਕ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ, ਬਲਾਕ ਪ੍ਰਧਾਨ ਅਰਵਿੰਦਰਪਾਲ ਸਿੰਘ ਜੈਂਟੀ ਅੱਬੂਸੈਦ, ਐਡਵੋਕੇਟ ਬਿ੍ਜ ਮੋਹਨ ਔਲ, ਸਾਬਕਾ ਕੌਂਸਲਰ ਗੁਰਦੇਵ ਸਿੰਘ ਨਿੱਝਰ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਭੱਖਾ, ਮਨਿੰਦਰ ਸਰਾਫ, ਗੁਰਦੀਪ ਸਿੰਘ ਸਿਰਸਾ, ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਹਰਪਾਲ ਸਿੰਘ ਸੱਫੇਵਾਲੀਆ, ਸ਼ੁੱਭ ਸਿਰਸਾ, ਦਿਲਬਾਗ ਸਿੰਘ ਸਿਰਸਾ, ਅਮਰਜੀਤ ਸਿੰਘ ਬਿੱਟੂ ਨਵੇਂ ਸਰਾ, ਅਸ਼ੋਕ ਮਸੀਹ, ਅਮਰਬੀਰ ਸਿੰਘ ਬੱਲ, ਆਤਮ ਸ਼ਰਮਾ, ਪ੍ਰਭ ਭੱਖਾ, ਹੁਸਨ ਨਿੱਝਰ, ਬਲਵਿੰਦਰ ਸਿੰਘ, ਬਾਊ ਸੁਖਦੇਵ ਸਰੀਨ, ਬੰਟੀ ਕੱਲੋਮਾਹਲ, ਕੁਲਵਿੰਦਰ ਸਿੰਘ ਚਾਹੜਪੁਰ ਅਤੇ ਜਸਵਿੰਦਰ ਕੁਮਾਰ ਸੋਨੂੰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਗਮ ਟਰਾਂਸਪੋਰਟ ਅਤੇ ਸਿਟੀ ਬੱਸ ਸਰਵਿਸ ਦੀ ਤਰ੍ਹਾਂ ਮੈਟਰੋ ਬੱਸ ਸੇਵਾ ਵੀ ਸੁਪਨਾ ਬਣ ਜਾਵੇਗੀ <br/> ਅਗਲੀ ਖ਼ਬਰ ਮਾਰਚ ਇੰਟੇਕ 'ਚ ਪੰਜਾਬ ਇਮੀਗ੍ਰੇਸ਼ਨ ਨੂੰ ਵੱਡੀ ਕਾਮਯਾਬੀ <br/>
Ad Position 24