11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਿਗਮ ਟਰਾਂਸਪੋਰਟ ਅਤੇ ਸਿਟੀ ਬੱਸ ਸਰਵਿਸ ਦੀ ਤਰ੍ਹਾਂ ਮੈਟਰੋ ਬੱਸ ਸੇਵਾ ਵੀ ਸੁਪਨਾ ਬਣ ਜਾਵੇਗੀ <br/>

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਲੋਕਾਂ ਲਈ ਲੋਕਲ ਟਰਾਂਸਪੋਰਟ ਵਜੋਂ ਪਹਿਲਾਂ ਨਿਗਮ ਟਰਾਂਸਪੋਰਟ ਆਈ, ਇਸ ਤੋਂ ਬਾਅਦ ਸਿਟੀ ਬੱਸ ਸੇਵਾ ਲਿਆਂਦੀ ਗਈ ਅਤੇ ਕੁਝ ਸਾਲ ਪਹਿਲਾਂ ਪੰਜਾਬ ਦੀ ਪਲੇਠੀ ਮੈਟਰੋ ਬੱਸ ਸੇਵਾ ਅੰਮਿ੍ਤਸਰ 'ਚ ਸਥਾਨਕ ਟਰਾਂਸਪੋਰਟ ਵਜੋਂ ਲਿਆਂਦੀ ਗਈ ਸੀ | ਪਰ ਇਕ ਇਕ ਕਰਕੇ ਸਾਰੀਆਂ ਹੀ ਸਥਾਨਕ ਸਰਕਾਰੀ ਟਰਾਂਸਪੋਰਟ ਸੇਵਾ ਸੁਪਨਾ ਬਣਦੀਆਂ ਗਈਆਂ ਅਤੇ ਹੁਣ ਵਾਰੀ ਮੈਟਰੋ ਬੱਸ ਸੇਵਾ ਦੀ ਹੈ | ਜਿਸ ਦੀਆਂ ਕੇਵਲ ਕਹਾਣੀਆਂ ਹੀ ਰਹਿ ਜਾਣਗੀਆਂ | ਅੰਮਿ੍ਤਸਰ ਦੀ ਪਹਿਲੀ ਸਰਕਾਰੀ ਸਥਾਨਕ ਟਰਾਂਸਪੋਰਟ ਸੇਵਾ ਨਿਗਮ ਬੱਸ ਸੇਵਾ ਜੋ ਨਗਰ ਨਿਗਮ ਦੇ ਪ੍ਰਬੰਧਾਂ ਹੇਠ ਚਲਦੀ ਸੀ ਪਰ ਇਹ ਬੱਸ ਸੇਵਾ 80-90 ਦੇ ਦਹਾਕੇ ਦੌਰਾਨ ਸਮਾਪਤ ਹੋ ਗਈ | ਇਨ੍ਹਾਂ ਬੱਸਾਂ ਦੀਆਂ 2-3 ਚੈਸੀਆਂ 'ਤੇ ਨਿਗਮ ਦੇ ਟਰੱਕਾਂ ਦੇ ਢਾਂਚੇ ਟਿਕੇ ਹਨ ਅਤੇ ਉਹ ਬਿਨਾਂ ਨੰਬਰਾਂ ਦੇ ਸੜਕਾਂ 'ਤੇ ਘੁੰਮ ਰਹੇ ਹਨ | ਉਸ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਿਟੀ ਬੱਸ ਸੇਵਾ ਆਈ ਜੋ ਚਾਰ ਕੁ ਸਾਲ ਚੱਲ ਕੇ ਨਕਾਰਾ ਹੋ ਗਈ ਅਤੇ ਇਸ ਦੀਆਂ ਬੱਸਾਂ ਮਾਲ ਮੰਡੀ ਨੇੜੇ ਬਣੇ ਸਿਟੀ ਬੱਸ ਅੱਡੇ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ | 2016 'ਚ ਤਤਕਾਲੀ ਅਕਾਲੀ ਭਾਜਪਾ ਸਰਕਾਰ ਵਲੋਂ ਬੀ.ਆਰ.ਟੀ. ਐੱਸ. ਪ੍ਰਾਜੈਕਟ ਤਹਿਤ ਮੈਟਰੋ ਬੱਸ ਸੇਵਾ ਸ਼ੁਰੂ ਕੀਤੀ ਗਈ | ਇਹ ਬੱਸ ਸੇਵਾ ਤਿੰਨ ਸਾਲ ਤੋਂ ਬੰਦ ਪਈ ਹੈ | ਇਹ ਸਾਰੀਆਂ ਬੱਸਾਂ ਵੱਲ੍ਹਾ ਬੱਸ ਡਿਪੂ 'ਤੇ ਧੂੜ ਚੱਟ ਰਹੀਆਂ ਹਨ | ਇਸ ਬੱਸ ਸੇਵਾ ਲਈ ਵੱਖਰਾ ਲਾਂਘਾ ਅਤੇ ਵਿਸ਼ੇਸ਼ ਬੱਸ ਸਟੇਸ਼ਨ ਬਣਾਏ ਗਏ ਸਨ | ਹੁਣ ਇਸ ਵਿਸ਼ੇਸ਼ ਲਾਂਘੇ 'ਚੋਂ ਬਹੁਤ ਸਾਰੇ ਰਸਤੇ ਬੰਦ ਕਰ ਦਿੱਤੇ ਹਨ | ਜੋ ਸਟੇਸ਼ਨ ਬਣੇ ਸਨ ਉਹ ਵੀ ਖੰਡਰ ਬਣ ਗਏ ਹਨ | ਇਨ੍ਹਾਂ 'ਚ ਲੱਗਾ ਬਿਜਲਈ ਸਾਮਾਨ, ਮਸ਼ੀਨਰੀ ਨੂੰ ਸਰਕਾਰੀ ਤੌਰ 'ਤੇ ਉਖਾੜ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਸਟੇਸ਼ਨਾਂ ਦੀਆਂ ਛੱਤਾਂ ਜਾ ਤਾਂ ਹਵਾ 'ਚ ਉਡ ਗਈਆਂ ਹਨ ਜਾਂ ਲੋਕ ਉਖਾੜ ਕੇ ਲੈ ਗਏ ਹਨ | ਸਟੇਸ਼ਨਾਂ ਦੇ ਆਲੇ ਦੁਆਲੇ ਲੱਗੀਆਂ ਗਰਿਲਾਂ ਵੀ ਚੋਰੀ ਹੋ ਗਈਆਂ ਅਤੇ ਇਨ੍ਹਾਂ ਵਿਚੋਂ ਕਈ ਸਟੇਸ਼ਨ ਕੇਵਲ ਬੇਘਰੇ ਲੋਕਾਂ ਦੀ ਪਨਾਹਗਾਹ ਬਣ ਕੇ ਰਹਿ ਗਏ ਹਨ | ਜਿਸ ਤਰ੍ਹਾ ਦੀ ਇਨ੍ਹਾਂ ਸਟੇਸ਼ਨਾਂ ਦੀ ਹਾਲਤ ਹੈ ਉਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਅੰਮਿ੍ਤਸਰ 'ਚ ਲੋਕਾਂ ਕੋਲੋ ਮੈਟਰੋ ਬੱਸ ਸੇਵਾ ਖੁਸ ਗਈ ਹੈ ਅਤੇ ਹੁਣ ਇਹ ਸੇਵਾ ਸੁਪਨਾ ਹੀ ਬਣ ਕੇ ਲੋਕਾਂ ਦੇ ਸਾਹਮਣੇ ਆਵੇਗੀ | ਜੋ ਵਿਸ਼ੇਸ਼ ਲਾਂਘਾ ਹੈ ਉਹ ਵੀ ਆਮ ਸੜਕ ਨਾਲ ਮਿਲ ਜਾਵੇਗਾ | ਜਿਸ ਦਾ ਕਾਰਨ ਇਹ ਵੀ ਹੈ ਕਿ ਅੰਮਿ੍ਤਸਰ 'ਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ 100 ਈ ਬੱਸਾਂ ਚਲਾਈਆਂ ਜਾ ਰਹੀਆਂ ਅਤੇ ਇਹ ਬੱਸਾਂ ਵੀ ਪੂਰੀ ਆਵਾਜਾਈ 'ਚ ਆਮ ਸੜਕ 'ਤੇ ਚਲਾਈ ਜਾਵੇਗੀ | ਇਸ ਸੇਵਾ ਦੇ ਨਾਲ ਹੀ ਚੱਲਣਯੋਗ ਮੈਟਰੋ ਬੱਸਾਂ ਵਾਲੀਆਂ ਬੱਸਾਂ ਨੂੰ ਵੀ ਜੋੜ ਦਿੱਤਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ 'ਚ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਮਿਲੀ ਹਰੀ ਝੰਡੀ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਨੇ ਸੱਤਾ ਧਿਰ 'ਤੇ ਗਲਤ ਵੋਟਾਂ ਬਣਾਉਣ ਦੇ ਲਗਾਏ ਕਥਿਤ ਦੋਸ਼ <br/>
Ad Position 24