11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ 'ਚ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਮਿਲੀ ਹਰੀ ਝੰਡੀ <br/>

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੀ ਵਿੱਤ ਅਤੇ ਠੇਕਾ ਕਮੇਟੀ ਬੈਠਕ ਮੇਅਰ ਜਤਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ ਹੋਈ | ਜਿਸ 'ਚ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਕਮੇਟੀ ਮੈਂਬਰ ਸੁਖਬੀਰ ਕੌਰ, ਜਗਮੀਤ ਸਿੰਘ ਅਤੇ ਨਿਗਮ ਦੇ ਅਧਿਕਾਰੀ ਮੌਜੂਦ ਸਨ | ਇਸ ਬੈਠਕ ਦੌਰਾਨ ਕਰੋੜਾਂ ਰੁਪਏ ਦੇ ਕੰਮਾਂ ਵਾਲੇ 64 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ | ਇਸ ਬੈਠਕ 'ਚ ਕਮੇਟੀ ਦੇ ਦੋ ਮੈਂਬਰ ਸੀਨੀ: ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਅਤੇ ਡਿਪਟੀ ਮੇਅਰ ਅਨੀਤਾ ਕੁਮਾਰੀ ਗ਼ੈਰ ਹਾਜ਼ਰ ਰਹੇ | ਜਿਨ੍ਹਾਂ ਵਲੋਂ ਗ਼ੈਰ ਹਾਜ਼ਰੀ ਦਾ ਕਾਰਨ ਨਿੱਜੀ ਰੁਝੇਵੇਂ ਦੱਸਿਆ ਗਿਆ ਹੈ | ਇਹ ਨਿਗਮ ਦੇ ਨਵੇਂ ਬਣੇ ਹਾਊਸ ਦੀ ਤੀਸਰੀ ਬੈਠਕ ਹੈ |
ਵਿੱਤ ਤੇ ਠੇਕਾ ਕਮੇਟੀ ਨੇ ਕਿਹੜੇ ਕੰਮਾਂ ਨੂੰ ਦਿਖਾਈ ਝੰਡੀ : ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਦੌਰਾਨ ਸ਼ਹਿਰ ਦੇ ਸੁੰਦਰੀਕਰਨ ਨਾਲ ਜੁੜੇ ਕੰਮਾਂ ਨੂੰ ਇਲਾਵਾ ਕਈ ਵਿਕਾਸ ਕਾਰਜਾਂ, ਸੀਵਰੇਜ਼ ਦੀ ਸਫ਼ਾਈ ਨਵੀ ਮਸ਼ੀਨਰੀ ਖਰੀਦਣ ਨੂੰ ਤਰਜੀਹ ਦਿੱਤੀ ਗਈ ਹੈ | ਇਸ ਦੌਰਾਨ ਸਿਵਲ ਵਿਭਾਗ ਅਤੇ ਓ.ਐਂਡ ਐੱਮ. ਨੂੰ ਪ੍ਰਵਾਨਗੀ ਦਿੱਤੀ | ਸਿਵਲ ਵਿਭਾਗ ਦੇ ਕੰਮਾਂ 'ਚ ਸ਼ਹਿਰ ਦੀਆਂ ਵੱਖ ਵੱਖ ਵਾਰਡਾਂ 'ਚ ਗਲੀਆਂ, ਨਾਲੀਆਂ ਬਣਾਉਣ, ਸੜਕਾਂ ਬਣਾਉਣ ਦੇ ਕੰਮ ਰੱਖੇ ਗਏ | ਇਸ ਤੋਂ ਇਲਾਵਾ ਓਐਂਡਐੱਮ ਦੇ ਕੰਮਾਂ 'ਚ ਨਵੇਂ ਟਿਊਬਵੈੱਲ ਲਗਾਉਣ ਅਤੇ ਸੀਵਰੇਜ਼ ਦੀ ਡੀਸਿਲਟਿੰਗ ਦੇ ਕੰਮ ਪ੍ਰਵਾਨ ਕੀਤੇ ਗਏ | ਇਸ ਦੇ ਨਾਲ ਹੀ ਸੀਵਰੇਜ਼ ਦੇ ਕੰਮਾਂ 'ਚ ਸੁਧਾਰ ਲਿਆਉਣ ਲਈ ਨਿਗਮ ਵਲੋਂ ਵੱਡੇ ਪੱਧਰ ਤੇ ਮਸ਼ੀਨਰੀ ਖਰੀਦੀ ਜਾ ਰਹੀ ਹੈ | ਜਿਸ 'ਚ 9 ਹਜ਼ਾਰ ਲੀਟਰ ਦੀ ਸਮਰਥਾ ਵਾਲੀਆਂ ਤਿੰਨ, 6000 ਲੀਟਰ ਸਮਰੱਥਾ ਵਾਲੀਆਂ 3 ਕੰਬਾਇਡ ਵੈਕੂਇਮ ਜੈਟਿੰਗ ਮਸ਼ੀਨਾਂ ਨੂੰ ਖਰੀਦਣ ਲਈ ਪ੍ਰਵਾਨਗੀ ਦਿੱਤੀ ਗਈ ਹੈ | ਇਸ ਦੇ ਨਾਲ ਹੀ 5 ਨਵੀਆਂ ਗਰੈਬ ਬਕਟ ਮਸ਼ੀਨਾਂ ਅਤੇ ਸੁਪਰ ਸੱਕਰ ਮਸ਼ੀਨਾਂ ਨੂੰ ਖਰੀਦਣ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ | ਇਸ ਬੈਠਕ ਦੇ ਦੌਰਾਨ ਪ੍ਰਵਾਨ ਹੋਏ ਕੰਮਾਂ ਨਾਲ ਸ਼ਹਿਰ ਵਿਚ ਸੁਧਾਰ ਹੋ ਸਕਦਾ ਹੈ |


Ad Position 22
No active advertisement
ਪਿਛਲੀ ਖ਼ਬਰ ਜਦੋਂ ਰਾਤ ਵੇਲੇ ਛਾ ਗਿਆ ਸ਼ਹਿਰ 'ਚ ਹਨੇਰਾ ਬਲੈਕ ਆਊਟ ਹੋਇਆ ਤੇ ਸਾਇਰਨ ਵੱਜੇ <br/> ਅਗਲੀ ਖ਼ਬਰ ਨਿਗਮ ਟਰਾਂਸਪੋਰਟ ਅਤੇ ਸਿਟੀ ਬੱਸ ਸਰਵਿਸ ਦੀ ਤਰ੍ਹਾਂ ਮੈਟਰੋ ਬੱਸ ਸੇਵਾ ਵੀ ਸੁਪਨਾ ਬਣ ਜਾਵੇਗੀ <br/>
Ad Position 24