ਅੰਮਿ੍ਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੀ ਆਨਲਾਈਨ ਪ੍ਰਤੀਯੋਗਿਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਹਿਮ ਉਪਲਬੱਧੀਆਂ ਹਾਸਿਲ ਕੀਤੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਪਿ੍ੰ: ਵਿਕਰਮ ਸੇਠ ਨੇ ਦੱਸਿਆ ਕਿ ਗਰਗ ਫਾਊਾਡੇਸ਼ਨ ਇਨ ਕੋਲੇਬੋਰੇਸ਼ਨ ਵਿਡ ਅਡੋਰ ਦੁਆਰਾ ਕਰਵਾਈ ਗਈ ਆਨਲਾਈਨ ਪ੍ਰਤੀਯੋਗਿਤਾ 'ਚ ਸਕੁੂਲ ਦੇ ਹੋਣਹਾਰ ਵਿਦਿਆਰਥੀ ਹਿਮਾਂਸ਼ੀ ਕਪੂਰ, ਗਾਗੀ ਚੋਪੜਾ, ਵੰਸ਼ਿਕਾ ਨੇ ਜਿੱਤ ਹਾਸਿਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਨਗਦ ਰਾਸ਼ੀ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਕੂਲ ਦੇ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਸੇਠ, ਡਾਇਰੈਕਟਰ ਪਿ੍ੰ: ਵਿਕਰਮ ਸੇਠ ਅਤੇ ਪਿ੍ੰ: ਸ਼ਿਲਪਾ ਸੇਠ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |