09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੀਵਰੇਜ ਪ੍ਰਣਾਲੀ ਨੂੰ ਦਰੁਸਤ ਰੱਖਣ ਲਈ ਮੇਅਰ ਭਾਟੀਆ ਨੇ 'ਸੁਪਰ ਸਕਰ ਮਸ਼ੀਨ' ਦਾ ਕੀਤਾ ਉਦਘਾਟਨ <br/>

Ad Position 21
repet_subhas-goyals [Copy P29]
ਮੇਅਰ ਜਤਿੰਦਰ ਸਿੰਘ ਭਾਟੀਆ ਸੁਪਰ ਸੱਕਰ ਮਸ਼ੀਨ ਦਾ ਉਦਘਾਟਨ ਕਰਨ ਦੌਰਾਨ ਝੰਡੀ ਦਿਖਾ ਕੇ ਉਸ ਨੂੰ ਸ਼ਹਿਰ 'ਚ ਰਵਾਨਾ ਕਰਦੇ ਹੋਏ | ਤਸਵੀਰ : ਹਰਜੀਤ ਸਿੰਘ <br/> 10-05-2026
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਗੁਰੂ ਨਗਰੀ ਅੰਮਿ੍ਤਸਰ ਦੀ ਸੀਵਰੇਜ ਪ੍ਰਣਾਲੀ ਨੂੰ ਵਧੇਰੇ ਦਰੁਸਤ, ਸਾਫ਼-ਸੁਥਰਾ ਤੇ ਆਧੁਨਿਕ ਬਣਾਉਣ ਦੇ ਮਨੋਰਥ ਨਾਲ ਨਗਰ ਨਿਗਮ ਵਲੋਂ ਇਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ | ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀਆਂ ਸਮੱਸਿਆਵਾਂ ਤੋਂ ਸਥਾਈ ਨਿਜਾਤ ਦਿਵਾਉਣ ਲਈ ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਅੱਜ ਰਾਮ ਬਾਗ਼ (ਕੰਪਨੀ ਬਾਗ਼) ਸਥਿਤ ਮਹਾਰਾਜਾ ਰਣਜੀਤ ਸਿੰਘ ਪੋਨੋਰਮਾ ਤੋਂ 10000 -10000 ਲੀਟਰ ਸਮਰੱਥਾ ਵਾਲੇ ਦੋ ਡਰੰਮ ਟੈਂਕਾਂ ਨਾਲ ਇਕ ਨਵੀਂ ਅਤਿ-ਆਧੁਨਿਕ 'ਸੁਪਰ ਸਕਰ ਮਸ਼ੀਨ' ਦਾ ਉਦਘਾਟਨ ਕਰਕੇ ਇਸਨੂੰ ਸ਼ਹਿਰ ਵਾਸੀਆਂ ਦੀ ਸੇਵਾ 'ਚ ਸਮਰਪਿਤ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਸ਼ਹਿਰ ਦੇ ਤੰਗ, ਅੰਦਰੂਨੀ ਤੇ ਮੁੱਖ ਬਾਜ਼ਾਰਾਂ ਵਿਚ ਸੀਵਰੇਜ ਜਾਮ ਹੋਣ ਦੀ ਸਮੱਸਿਆ ਦਾ ਹੁਣ ਮੌਕੇ 'ਤੇ ਹੀ ਤੁਰੰਤ ਨਿਪਟਾਰਾ ਹੋ ਸਕੇਗਾ | ਇਹ ਮਸ਼ੀਨ ਹਾਈ-ਪ੍ਰੈਸ਼ਰ ਜੈਟਿੰਗ ਤਕਨੀਕ ਰਾਹੀਂ ਸੀਵਰੇਜ ਪਾਈਪਾਂ ਦੀ ਅੰਦਰੂਨੀ ਅਤੇ ਡੂੰਘੀ ਸਫ਼ਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ | ਮਸ਼ੀਨ ਦੇ ਨਾਲ ਮੌਜੂਦ 10000 ਲੀਟਰ ਵਾਲੇ 2 ਡਰੰਮ ਟੈਂਕਾਂ ਸਦਕਾ ਪਾਈਪਾਂ ਵਿਚੋਂ ਨਿਕਲੀ ਗਾਰ ਅਤੇ ਗੰਦੇ ਪਾਣੀ ਨੂੰ ਤੁਰੰਤ ਸਟੋਰ ਕਰਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇਗਾ, ਜਿਸ ਨਾਲ ਸੜਕਾਂ 'ਤੇ ਗੰਦਗੀ ਬਿਲਕੁਲ ਨਹੀਂ ਫੈਲੇਗੀ | ਮੇਅਰ ਨੇ ਮੌਕੇ 'ਤੇ ਹਾਜ਼ਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਇਸ ਸੁਪਰ ਸਕਰ ਮਸ਼ੀਨ ਦੀ ਵਰਤੋਂ ਪੂਰੀ ਤਰ੍ਹਾਂ ਯੋਜਨਾਬੱਧ ਅਤੇ ਸੁਚਾਰੂ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਸ਼ਹਿਰ ਦੇ ਹਰੇਕ ਹਿੱਸੇ, ਖਾਸ ਕਰਕੇ ਪੁਰਾਣੇ ਸ਼ਹਿਰ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਦੇ ਨਿਵਾਸੀਆਂ ਨੂੰ ਇਸਦਾ ਵੱਧ ਤੋਂ ਵੱਧ ਤੇ ਤੁਰੰਤ ਲਾਭ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਸੜਕਾਂ 'ਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਹੋਇਆ ਨਗਰ ਨਿਗਮ; ਤਿੰਨ ਦੁਕਾਨਾਂ ਨੂੰ ਕੀਤਾ ਸੀਲ, ਕਈਆਂ ਨੂੰ ਕੀਤੇ... ਅਗਲੀ ਖ਼ਬਰ ਖ਼ਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਦਿਸ਼ਾ ਨੇ 'ਵਰਸਿਟੀ ਪ੍ਰੀਖਿਆ 'ਚ ਪ੍ਰਾਪਤ ਕੀਤਾ ਦੂਜਾ ਸਥਾਨ <br/>
Ad Position 24