09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੜਕਾਂ 'ਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਹੋਇਆ ਨਗਰ ਨਿਗਮ; ਤਿੰਨ ਦੁਕਾਨਾਂ ਨੂੰ ਕੀਤਾ ਸੀਲ, ਕਈਆਂ ਨੂੰ ਕੀਤੇ ਜੁਰਮਾਨੇ <br/>

Ad Position 21
repet_subhas-goyals [Copy P29]
ਸੜਕਾਂ 'ਤੇ ਗੰਦਗੀ ਫੈਲਾਉਣ ਵਾਲੇ ਲੋਕਾਂ ਖਿਲਾਫ਼ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਮੁਹਿੰਮ ਦੌਰਾਨ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹੋਏ | ਅਜੀਤ : ਤਸਵੀਰ <br/> 10-05-2026
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਨਿਗਮ ਦੇ ਸਿਹਤ ਵਿਭਾਗ ਵਲੋਂ ਜਨਤਕ ਸੜਕਾਂ 'ਤੇ ਲਗਾਤਾਰ ਕੂੜਾ ਸੁੱਟ ਕੇ ਨਗਰ ਨਿਗਮ ਦੇ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਅਦਾਰਿਆਂ ਖ਼ਿਲਾਫ਼ ਕਾਰਵਾਈ ਸੰਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ |
ਇਹ ਮੁਹਿੰਮ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ ਦੀ ਅਗਵਾਈ ਹੇਠ ਚਲਾਈ ਗਈ, ਜਿਸ ਦਾ ਉਦੇਸ਼ ਸ਼ਹਿਰ ਵਿਚ ਸਫ਼ਾਈ ਯਕੀਨੀ ਬਣਾਉਣਾ ਅਤੇ ਜਨਤਕ ਸਿਹਤ ਮਾਪਦੰਡਾਂ ਨੂੰ ਕਾਇਮ ਰੱਖਣਾ ਸੀ |
ਮੁਹਿੰਮ ਦੌਰਾਨ ਰਾਮਬਾਗ ਖੇਤਰ ਵਿਚ ਸਥਿਤ ਚਾਵਲਾ ਫਰੂਟ ਅਤੇ ਮਹਾਜਨ ਫਰੂਟ, ਅਤੇ ਚੌਂਕ ਫਰੀਦ ਵਿਖੇ ਸਥਿਤ ਆਰ.ਕੇ. ਫੂਡਜ਼ ਨੂੰ ਸੀਲ ਕਰ ਦਿੱਤਾ ਗਿਆ | ਇਨ੍ਹਾਂ ਅਦਾਰਿਆਂ ਵਲੋਂ ਪਹਿਲਾਂ ਦਿੱਤੀਆਂ ਚੇਤਾਵਨੀਆਂ ਅਤੇ ਕੀਤੀਆਂ ਕਾਰਵਾਈਆਂ ਦੇ ਬਾਵਜੂਦ ਲਗਾਤਾਰ ਸੜਕਾਂ 'ਤੇ ਕੂੜਾ ਸੁੱਟਿਆ ਜਾ ਰਿਹਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਅਦਾਰਿਆਂ ਦੇ ਪਹਿਲਾਂ ਪੰਜਾਬ ਮਿਊਾਸਿਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 323, 343 ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਚਲਾਨ ਕੀਤੇ ਗਏ ਸਨ | ਵਾਰ-ਵਾਰ ਨੋਟਿਸਾਂ ਅਤੇ ਜੁਰਮਾਨਿਆਂ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਅਦਾਰਿਆਂ ਨੂੰ ਸੀਲ ਕਰਨ ਦੀ ਸਖ਼ਤ ਕਾਰਵਾਈ ਕੀਤੀ ਗਈ |
ਇਕ ਵੱਖਰੀ ਕਾਰਵਾਈ ਦੌਰਾਨ ਗਿਆਨੀ ਲੱਸੀ ਅਤੇ ਗਿਆਨ ਲੱਸੀ ਨੂੰ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਅਤੇ ਗਲਤ ਢੰਗ ਨਾਲ ਕੂੜੇ ਦੇ ਨਿਪਟਾਰੇ ਕਰਨ ਦੇ ਦੋਸ਼ ਹੇਠ 20,000-20,000 ਦੇ ਚਲਾਨ ਜਾਰੀ ਕੀਤੇ ਗਏ | ਇਸ ਮੌਕੇ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਸਾਰੇ ਨਾਗਰਿਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ ਅਤੇ ਵਪਾਰਕ ਅਦਾਰਿਆਂ ਨੂੰ ਵੱਖ-ਵੱਖ ਕੂੜਾਦਾਨ ਰੱਖਣ, ਕੂੜੇ ਦੀ ਸਹੀ ਛਾਂਟ ਕਰਨ ਅਤੇ ਸਿਰਫ਼ ਅਧਿਕਾਰਤ ਨਗਰ ਨਿਗਮ ਪ੍ਰਣਾਲੀ ਰਾਹੀਂ ਹੀ ਕੂੜੇ ਦਾ ਨਿਪਟਾਰਾ ਕਰਨ ਦੀ ਸਲਾਹ ਦਿੱਤੀ ਗਈ |
ਨਗਰ ਨਿਗਮ ਨੇ ਚੇਤਾਵਨੀ ਦਿੱਤੀ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਨ, ਅਦਾਰੇ ਸੀਲ ਕਰਨ ਅਤੇ ਹੋਰ ਕਾਨੂੰਨੀ ਕਾਰਵਾਈ ਸਮੇਤ ਸਖ਼ਤ ਕਦਮ ਅੱਗੇ ਵੀ ਜਾਰੀ ਰਹਿਣਗੇ |
ਇਸ ਮੌਕੇ ਮੁੱਖ ਸੈਨੇਟਰੀ ਅਫ਼ਸਰ ਮਲਕੀਤ ਸਿੰਘ, ਜੇ.ਓ. ਬੱਬਰ, ਐੱਸ.ਆਈ. ਰਾਜਨ, ਰਵਿੰਦਰ ਰਾਣਾ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ | ਨਗਰ ਨਿਗਮ ਅੰਮਿ੍ਤਸਰ ਨੇ ਦੁਹਰਾਇਆ ਕਿ ਸਫ਼ਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਸ਼ਹਿਰ ਵਿਚ ਚੱਲ ਰਹੀਆਂ ਸਫ਼ਾਈ ਅਤੇ ਜਨਤਕ ਸਿਹਤ ਮੁਹਿੰਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੀਆਂ ਕਾਰਵਾਈਆਂ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਨੇ 21ਵਾਂ ਚਾਰਟਰ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਰੱਖਣ ਲਈ ਮੇਅਰ ਭਾਟੀਆ ਨੇ 'ਸੁਪਰ ਸਕਰ ਮਸ਼ੀਨ' ਦਾ ਕੀਤਾ ਉਦਘਾਟਨ <br/>
Ad Position 24